ਫਿਲਮ ਫੇਅਰ ਪੁਰਸਕਾਰਾਂ ''ਚ ''ਰਿਦਮ ਬੁਆਏਜ਼'' ਦੀ ਝੰਡੀ, ਮਿਲੇ 11 ਪੁਰਸਕਾਰ

3/25/2018 9:09:28 AM

ਜਲੰਧਰ(ਬਿਊਰੋ)— ਪੰਜਾਬੀ ਸਿਨੇਮੇ ਨੂੰ ਇੱਕ ਤੋਂ ਬਾਅਦ ਇੱਕ ਕਈ ਸਫ਼ਲ ਫ਼ਿਲਮਾਂ ਦੇਣ ਵਾਲੇ ਬੈਨਰ 'ਰਿਦਮ ਬੁਆਏਜ਼' ਦੀ 63ਵੇਂ ਫ਼ਿਲਮ ਫੇਅਰ ਪੁਰਸਕਾਰ ਸਮਾਰੋਹ ਵਿਚ ਝੰਡੀ ਰਹੀ ਹੈ। 'ਜੀਓ ਡਿਜੀਟਲ' ਦੇ ਸਹਿਯੋਗ ਨਾਲ ਕਰਾਏ ਗਏ ਇਸ ਸਮਾਰੋਹ ਵਿਚ 'ਰਿਦਮ ਬੁਆਏਜ਼' ਨੂੰ ਗਿਆਰਾਂ ਪੁਰਸਕਾਰਾਂ ਦਾ ਮਿਲਣਾ ਇਹ ਦੱਸਣ ਲਈ ਕਾਫੀ ਹੈ ਕਿ ਬਾਲੀਵੁੱਡ ਤੱਕ ਇਸ ਬੈਨਰ ਦਾ ਨਾਂ ਕਿੰਨਾ ਚਰਚਿਤ ਹੈ। ਜ਼ਿਕਰਯੋਗ ਹੈ ਕਿ ਫਿਲਮ ਫੇਅਰ ਪੁਰਸਕਾਰ ਮਾਇਆ ਨਗਰੀ ਵਿਚ ਖਾਸ ਅਹਿਮੀਅਤ ਰੱਖਦਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਹ ਪੁਰਸਕਾਰ ਪੰਜਾਬੀ ਸਿਨੇਮੇ ਲਈ ਵੀ ਸ਼ੁਰੂ ਕੀਤੇ ਗਏ ਹਨ, ਜਿੱਥੇ ਵੱਖ-ਵੱਖ ਕੈਟਾਗਰੀ ਵਿਚ ਕਲਾਕਾਰਾਂ ਅਤੇ ਫ਼ਿਲਮ ਬੈਨਰਾਂ ਨੂੰ ਸਨਮਾਨਿਆ ਜਾਂਦਾ ਹੈ। ਪਿਛਲੇ ਸਾਲ 'ਰਿਦਮ ਬੁਆਏਜ਼' ਨੂੰ 13 ਫ਼ਿਲਮ ਫੇਅਰ ਪੁਰਸਕਾਰ ਮਿਲੇ ਸਨ ਤੇ ਐਤਕੀਂ ਗਿਆਰਾਂ। 'ਰਿਦਮ ਬੁਆਏਜ਼' ਨੂੰ ਬੈਸਟ ਫ਼ਿਲਮ ਪੁਰਸਕਾਰ 'ਲਾਹੌਰੀਏ' ਲਈ ਮਿਲਿਆ ਹੈ, ਜਿਸ ਵਿਚ ਅਮਰਿੰਦਰ ਗਿੱਲ ਨੇ ਬਾ-ਕਮਾਲ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਬੈਸਟ ਐਕਟਰ ਇਨ ਲੀਡਿੰਗ ਰੋਲ ਮੇਲ ਅਮਰਿੰਦਰ ਗਿੱਲ, ਬੈਸਟ ਮਿਊਜ਼ਿਕ ਐਲਬਮ ਜਤਿੰਦਰ ਸ਼ਾਹ (ਲਾਹੌਰੀਏ), ਬੈਸਟ ਡਾਇਰੈਕਟਰ ਸ਼ਿਤਿਜ ਚੌਧਰੀ (ਵੇਖ ਬਰਾਤਾਂ ਚੱਲੀਆਂ), ਬੈਸਟ ਅਦਾਕਾਰਾ ਸਰਗੁਣ ਮਹਿਤਾ (ਲਾਹੌਰੀਏ), ਬੈਸਟ ਡੈਬਿਊ ਡਾਇਰੈਕਟਰ ਅੰਬਰਦੀਪ ਸਿੰਘ (ਲਾਹੌਰੀਏ), ਬੈਸਟ ਐਕਟਰ ਕ੍ਰੀਟਿਕ ਬੀਨੂੰ ਢਿੱਲੋਂ (ਵੇਖ ਬਰਾਤਾਂ ਚੱਲੀਆਂ), ਬੈਸਟ ਪਲੇਅ ਬੈਕ ਸਿੰਗਰ ਅਮਰਿੰਦਰ ਗਿੱਲ (ਅੱਖ' ਗੀਤ), ਬੈਸਟ ਪਲੇਅਬੈਕ ਸਿੰਗਰ ਫੀਮੇਲ ਨੇਹਾ ਬਸੀਨ ('ਪਾਣੀ ਰਾਵੀ ਦਾ), ਬੈਸਟ ਡਾਇਲਾਗ ਅੰਬਰਦੀਪ ਸਿੰਘ (ਲਾਹੌਰੀਏ) ਅਤੇ ਬੈਸਟ ਪ੍ਰੋਡਕਸ਼ਨ ਡਿਜ਼ਾਈਨ ਤਾਰਿਕ ਉਮਰ ਖ਼ਾਨ (ਲਾਹੌਰੀਏ) ਲਈ ਮਿਲਿਆ ਹੈ।
ਇਹ ਪੁਰਸਕਾਰ ਰਿਦਮ ਬੁਆਏਜ਼ ਵੱਲੋਂ ਕਾਰਜ ਗਿੱਲ ਅਤੇ ਟੀਮ ਦੇ ਬਾਕੀ ਮੈਂਬਰਾਂ ਵੱਲੋਂ ਹਾਸਲ ਕੀਤੇ ਗਏ। ਗਿਆਰਾਂ ਪੁਰਸਕਾਰ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਕਾਰਜ ਗਿੱਲ ਨੇ ਕਿਹਾ ਕਿ ਇਹ ਸਾਡੀ ਨਹੀਂ, ਪੰਜਾਬੀ ਸਿਨੇਮੇ ਦੀ ਪ੍ਰਾਪਤੀ ਹੈ। ਇਹ ਪੁਰਸਕਾਰ ਉਨ੍ਹਾਂ ਦਰਸ਼ਕਾਂ ਦੇ ਹਨ, ਜਿਹੜੇ ਪੰਜਾਬੀ ਸਿਨੇਮੇ ਨੂੰ ਬੇਹੱਦ ਪਿਆਰ ਦੇ ਰਹੇ ਹਨ। ਜ਼ਿਕਰਯੋਗ ਹੈ ਕਿ 'ਰਿਦਮ ਬੁਆਏਜ਼' ਵੱਲੋਂ ਹਰੀਸ਼ ਵਰਮਾ ਤੇ ਹੋਰ ਕਲਾਕਾਰਾਂ ਦੀ ਅਦਾਕਾਰੀ ਵਾਲੀ ਫ਼ਿਲਮ ਵਿਸਾਖੀ ਮੌਕੇ 13 ਅਪ੍ਰੈਲ ਨੂੰ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਰਿਲੀਜ਼ ਕੀਤੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News