ਜੀਓ ਐਵਾਰਡਸ : ਇਕ ਇਤਿਹਾਸਕ ਰਾਤ ਜੋ ਪੰਜਾਬੀ ਸਿਨੇਮਾ ਦੇ ਜਸ਼ਨ ਨੂੰ ਰਹੀ ਸਮਰਪਿਤ

3/27/2018 9:08:22 AM

ਚੰਡੀਗੜ੍ਹ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਨੂੰ ਪਿਛਲੇ 62 ਸਾਲਾਂ ਤੱਕ ਸਨਮਾਨਿਤ ਕਰਨ ਮਗਰੋਂ ਫਿਲਮਫੇਅਰ ਦੀ ਬਲੈਕ ਲੇਡੀ ਨੇ ਆਪਣਾ ਆਗਾਜ਼ ਪੰਜਾਬੀ ਫਿਲਮ ਇੰਡਸਟਰੀ ਵਿਚ ਪਿਛਲੇ ਸਾਲ ਕੀਤਾ। ਇਹ ਸਾਲਾਨਾ ਪ੍ਰੋਗਰਾਮ ਵਾਪਸ ਪੰਜਾਬ ਆਇਆ ਆਪਣੀ ਦੂਸਰੀ ਕਿਸ਼ਤ ਨਾਲ। ਇਸ ਸ਼ੋਅ ਨੇ ਹੋਰ ਵੀ ਵਧੀਆ ਅਤੇ  ਜ਼ਬਰਦਸਤ ਤਰੀਕੇ ਨਾਲ ਆਪਣੀ ਵਾਪਸੀ ਕੀਤੀ। ਜਦੋਂ ਪੋਲੀਵੁੱਡ ਦੇ ਮਹਾਰਥੀ 2017 ਵਿਚ ਪੰਜਾਬੀ ਸਿਨੇਮਾ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਣ ਤਾਂ ਉਸ ਰਾਤ ਦਾ ਯਾਦਗਾਰੀ ਹੋਣਾ ਤਾਂ ਲਾਜ਼ਮੀ ਹੈ।
ਦੂਸਰੇ ਜੀਓ ਫਿਲਮਫੇਅਰ ਐਵਾਰਡ ਦੀ ਜ਼ਬਰਦਸਤ ਸ਼ੁਰੂਆਤ ਸ਼ਹੀਦ ਭਗਤ ਸਿੰਘ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ,  ਇਸ ਈਵੈਂਟ ਨੂੰ ਹੋਸਟ ਕੀਤਾ ਨੀਰੂ ਬਾਜਵਾ, ਹਾਰਡੀ ਸੰਧੂ, ਮੈਂਡੀ ਤੱਖਰ ਅਤੇ ਬੀ ਜੇ ਰੰਧਾਵਾ ਨੇ।ਐਮੀ ਵਿਰਕ ਅਤੇ ਹਾਰਡੀ ਸੰਧੂ ਨੇ ਇਨ੍ਹਾਂ ਪਲਾਂ ਨੂੰ ਹਾਸੇ ਨਾਲ ਭਰ ਦਿੱਤਾ। ਨੀਰੂ ਬਾਜਵਾ ਅਤੇ ਮੈਂਡੀ ਤੱਖਰ ਨੇ ਆਪਣੇ ਗਲੈਮਰ ਅਤੇ ਖੂਬਸੂਰਤੀ ਨਾਲ ਸਭ ਦਾ ਦਿਲ ਮੋਹ ਲਿਆ। ਪੋਲੀਵੁੱਡ ਦੀ ਮਲਿਕਾ ਨੀਰੂ ਬਾਜਵਾ ਨੇ ਇਕ ਅਭੁੱਲ ਪੇਸ਼ਕਸ਼ ਦਿੱਤੀ ਪੰਜਾਬ ਦੀ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਸਪਰੂ ਲਈ। ਨਿੰਜਾ ਅਤੇ ਪਾਇਲ ਰਾਜਪੂਤ ਅਤੇ ਰਣਜੀਤ ਬਾਵਾ ਅਤੇ ਮੈਂਡੀ ਤੱਖਰ ਦੀ ਚੌਕੜੀ ਨੇ ਪੂਰੇ ਮਾਹੌਲ ਵਿਚ ਰੋਮਾਂਸ ਦਾ ਤੜਕਾ ਲਾਇਆ।  ਗਾਇਕ ਬੀ ਜੇ ਰੰਧਾਵਾ ਅਤੇ ਰਾਜਵੀਰ ਜਵੰਦਾ ਨੇ ਵੀ ਰਾਤ ਦੇ ਜੋਸ਼ ਵਿਚ ਬਹੁਤ ਵਾਧਾ ਕੀਤਾ। ਹਾਰਬੀ ਸੰਘਾ ਅਤੇ ਜਗਜੀਤ ਸੰਧੂ ਨੇ ਆਪਣੀ ਬੇਬਾਕ ਕਾਮੇਡੀ ਨਾਲ ਸਭ ਦਾ ਖੂਬ ਮਨੋਰੰਜਨ ਕੀਤਾ।
ਪ੍ਰੀਤੀ ਸਪਰੂ ਨੂੰ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸ਼ਾਮ ਦਾ ਦੂਸਰਾ ਮੁੱਖ ਐਵਾਰਡ ਫਿਲਮਫੇਅਰ ਲਿਵਿੰਗ ਲੇਜੈਂਡ  ਦਿੱਤਾ ਗਿਆ ਪੰਜਾਬ ਦੇ ਮਸ਼ਹੂਰ ਐਕਟਰ ਗੁੱਗੂ ਗਿੱਲ ਨੂੰ। ਸਭ ਤੋਂ ਜ਼ਿਆਦਾ ਅੱਠ ਐਵਾਰਡ ਦੇ ਨਾਲ ਫਿਲਮ 'ਲਾਹੌਰੀਏ' ਪਾਪੂਲਰ ਕੈਟਾਗਰੀ 'ਚ ਬੈਸਟ ਫਿਲਮ ਚੁਣੀ ਗਈ। ਇਸ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਦੂਸਰੀ ਵਾਰ ਫਿਲਮਫੇਅਰ ਬੈਸਟ ਐਕਟਰ ਫੀਮੇਲ ਦਾ ਅਤੇ ਫਿਲਮ 'ਚ ਉਨ੍ਹਾਂ ਦੇ ਕੋ-ਸਟਾਰ ਅਮਰਿੰਦਰ ਗਿੱਲ ਨੂੰ ਬੈਸਟ ਐਕਟਰ ਮੇਲ ਦਾ ਪਾਪੂਲਰ ਚੁਆਇਸ ਐਵਾਰਡ ਦਿੱਤਾ ਗਿਆ। 2017 ਦੀ ਕ੍ਰਿਟਿਕਸ ਚੁਆਇਸ ਬੈਸਟ ਫਿਲਮ ਰਹੀ 'ਰੱਬ ਦਾ ਰੇਡੀਓ' ਅਤੇ ਫਿਲਮ ਦੀ ਅਭਿਨੇਤਰੀ ਮੈਂਡੀ ਤੱਖਰ ਨੂੰ ਕ੍ਰਿਟਿਕਸ ਚੁਆਇਸ ਬੈਸਟ ਐਕਟਰ ਫੀਮੇਲ ਦੇ ਐਵਾਰਡ ਨਾਲ ਨਿਵਾਜਿਆ ਗਿਆ। 'ਚੰਨਾ ਮੇਰਿਆ' ਫਿਲਮ ਦੀ ਜੋੜੀ ਨਿੰਜਾ ਅਤੇ ਪਾਇਲ ਰਾਜਪੂਤ ਨੇ ਤਰਸੇਮ ਜੱਸੜ ਨਾਲ ਬੈਸਟ ਡੈਬਿਊ ਐਵਾਰਡ ਜਿੱਤਿਆ।
ਪੂਰੇ ਸ਼ੋਅ ਨੂੰ ਡਾਇਰੈਕਟ ਅਤੇ ਸਾਰੇ ਸਿਤਾਰਿਆਂ ਨੂੰ ਮੈਨੇਜ ਕੀਤਾ ਪਰਿੰਦੇ ਨੇ। ਪ੍ਰਭਜੋਤ ਕੌਰ ਮਹੰਤ, 'ਪਰਿੰਦੇ' ਦੀ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ, “ਫਿਲਮਫੇਅਰ ਐਵਾਰਡ ਬਾਲੀਵੁੱਡ  ਦੇਸ਼ ਦਾ ਸਭ ਤੋਂ ਸ੍ਰੇਸ਼ਠ ਫਿਲਮ ਐਵਾਰਡ ਹੈ।ਪਿਛਲੇ ਸਾਲ ਪੰਜਾਬੀ ਫਿਲਮ ਜਗਤ 'ਚ ਆਪਣੇ ਸਫ਼ਰ ਦਾ ਆਗਾਜ਼ ਕਰਦੇ ਹੋਏ ਫਿਲਮਫੇਅਰ ਨੇ ਪਰਿੰਦੇ ਨੂੰ ਮੌਕਾ ਦਿੱਤਾ ਇਸ ਈਵੈਂਟ ਦੀ ਸੰਕਲਪਨਾ ਅਤੇ ਨਿਰਦੇਸ਼ਨ ਦਾ।ਇਸ ਸਾਲ, ਜੀਓ ਫਿਲਮਫੇਅਰ ਐਵਾਰਡਸ ਪੰਜਾਬੀ 2018 'ਚ ਨਿਰੰਤਰ ਦੂਸਰੇ ਸਾਲ ਪਰਿੰਦੇ ਨੇ ਜ਼ਿੰਮੇਵਾਰੀ ਸੰਭਾਲ, ਜਿਸ ਲਈ ਮੈਂ ਟੀਮ ਫਿਲਮਫੇਅਰ ਦੀ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਜੀਓ ਫਿਲਮਫੇਅਰ ਐਵਾਰਡ ਪੰਜਾਬੀ 2018 ਦਾ ਪ੍ਰਸਾਰਣ ਜਲਦ ਹੀ ਐੱਮ.ਐੱਚ.-1 ਚੈਨਲ 'ਤੇ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News