ਟੈਕਸ ਦੇ ਨਾਂ ''ਤੇ ਅਦਾਕਾਰਾ ਨਾਲ ਹੋਈ 3 ਲੱਖ ਦੀ ਠੱਗੀ, 3 ਦੋਸ਼ੀ ਗ੍ਰਿਫਤਾਰ

9/19/2019 4:55:17 PM

ਨਵੀਂ ਦਿੱਲੀ (ਬਿਊਰੋ) — ਦਿੱਲੀ ਪੁਲਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਇਕ ਹਾਈ ਪ੍ਰੋਫਾਇਲ ਠੱਗ ਦੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਨੇ ਨਕਲੀ ਟੈਕਸ ਅਧਿਕਾਰੀ ਬਣ ਕੇ ਇਕ ਐੱਨ. ਆਰ. ਆਈ. ਮਹਿਲਾ ਨੂੰ ਠੱਗਿਆ ਸੀ। ਇਹ ਗੈਂਗ ਕਾਲ ਸੈਂਟਰ ਦੇ ਜਰੀਏ ਆਸਟਰੇਲੀਆ ਨਾਗਰਿਕਾਂ ਨੂੰ ਟਾਰਗੇਟ ਕਰਦੇ ਸਨ। ਇਨ੍ਹਾਂ ਤਿੰਨਾਂ ਨੇ ਆਸਟਰੇਲੀਆ 'ਚ ਰਹਿ ਰਹੀ ਅਦਾਕਾਰਾ ਈਸ਼ਾ ਸ਼ੇਰਵਾਨੀ ਨੂੰ ਆਸਟਰੇਲੀਆ ਦੇ ਨੰਬਰ ਤੋਂ ਫੋਨ ਕਰਕੇ ਖੁਦ ਨੂੰ ਕੈਨਬੇਰਾ ਦਾ ਟੈਕਸ ਅਧਿਕਾਰੀ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਦੀ ਟ੍ਰਾਂਸੇਕਸ਼ਨ 'ਚ ਗੜਬੜੀ ਦੱਸ ਕੇ 2 ਘੰਟੇ ਤੱਕ ਉਨ੍ਹਾਂ ਨੂੰ ਡਰਾਇਆ, ਜਿਸ ਤੋਂ ਬਾਅਦ ਈਸ਼ਾ ਤੋਂ 5300 ਆਸਟਰੇਲੀਆਈ ਡਾਲਰ ਯਾਨੀ ਕਿ ਲਗਭਗ 3 ਲੱਖ ਰੁਪਏ ਟ੍ਰਾਂਸਫਰ ਕਰਵਾਏ। ਕੁਝ ਦੇਰ ਬਾਅਦ ਹੀ ਈਸ਼ਾ ਨੂੰ ਫੋਨ ਆਇਆ ਕਿ ਤੁਹਾਡੇ ਅਕਾਊਂਟ ਤੋਂ ਕਿਸੇ ਅੱਤਵਾਦੀ ਗਰੁੱਪ ਨੂੰ ਪੈਸੇ ਟ੍ਰਾਂਸਫਰ ਹੋਏ ਹਨ। ਇਸ 'ਤੇ ਸ਼ਿਕਾਇਤਕਰਤਾ ਈਸ਼ਾ ਨੂੰ ਸ਼ੱਕ ਹੋਇਆ ਅਤੇ ਜਦੋਂ ਉਹ ਇਨ੍ਹਾਂ ਟੈਕਸ ਅਧਿਕਾਰੀਆਂ ਦੀ ਜਾਂਚ ਕਰਨ ਲੱਗੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਜਦੋਂ ਇਸ ਦੀ ਸ਼ਿਕਾਇਤ ਦਿੱਲੀ ਪੁਲਸ ਨੂੰ ਕੀਤੀ ਗਈ। ਦਿੱਲੀ ਦੇ ਡੀ. ਸੀ. ਪੀ. ਨੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦਾ ਪਤਾ ਲਾਇਆ ਤੇ 3 ਲੋਕਾਂ ਨੂੰ ਫੜ੍ਹਿਆ, ਜੋ ਵਿਕਾਸਪੁਰੀ 'ਚ ਕਾਲ ਸੈਂਟਰ ਬਣਾ ਕੇ ਠੱਗੀ ਚਲਾ ਰਹੇ ਸਨ।

PunjabKesari
ਦੱਸਣਯੋਗ ਹੈ ਕਿ ਇਹ ਵੀ. ਓ. ਆਈ. ਪੀ. ਕਾਲਿੰਗ ਦੇ ਜਰੀਏ ਕਾਲ ਕਰਦੇ ਸਨ, ਜਿਸ 'ਚ ਆਸਟਰੇਲੀਆ ਦਾ ਨੰਬਰ ਸ਼ੋਅ ਹੁੰਦਾ ਹੈ। ਇਸ ਗੈਂਗ ਦਾ ਮਾਸਟਰਮਾਈਡ ਐੱਮ. ਬੀ. ਏ. ਦਾ ਵਿਦਿਆਰਥੀ ਹੈ। ਇਕ ਓਨਰ ਹੈ ਪੁਨੀਤ ਚੱਡਾ, ਰਿਸ਼ਭ ਖੰਨਾ ਤੇ ਧਨੁਜ ਏਜੰਟ ਵੈਸਟਰਨ ਯੂਨੀਅਨ, ਜਿਸ ਦੇ ਜਰੀਏ ਪੈਸੇ ਟ੍ਰਾਂਸਫਰ ਹੋਏ। ਇਨ੍ਹਾਂ ਦੇ 7 ਬੈਂਕ ਅਕਾਊਂਟ ਤੋਂ ਸਵਾ ਕਰੋੜ ਰੁਪਏ ਸੀਜ ਕੀਤੇ ਗਏ। ਦੱਸ ਦਈਏ ਕਿ ਈਸ਼ਾ ਨੂੰ ਬਾਲੀਵੁੱਡ ਫਿਲਮ 'ਕ੍ਰਿਸ਼ਣਾ', 'ਲੱਕ ਬਾਏ ਚਾਂਸ ਸੰਗ' ਵਰਗੀਆਂ ਫਿਲਮਾਂ 'ਚ ਦੇਖਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News