ਫਲਾਈਟ 'ਚ ਅਦਾਕਾਰਾ ਨਾਲ ਛੇੜਛਾੜ ਦੇ ਦੋਸ਼ੀ ਨੂੰ ਕੋਰਟ ਨੇ ਸੁਣਾਈ 3 ਸਾਲ ਦੀ ਸਜ਼ਾ

1/15/2020 3:34:04 PM

ਨਵੀਂ ਦਿੱਲੀ (ਬਿਊਰੋ) — ਸਾਲ 2017 'ਚ ਫਲਾਈਟ 'ਚ ਬਾਲੀਵੁੱਡ ਅਦਾਕਾਰਾ ਨਾਲ ਛੇੜਖਾਨੀ ਕਰਨ ਦੇ ਦੋਸ਼ੀ ਵਿਕਾਸ ਸਚਦੇਵਾ ਨੂੰ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ। POCSO ਐਕਟ ਦੇ ਸੈਕਸ਼ਨ 8 ਤੇ ਆਈ. ਪੀ. ਸੀ. ਦੀ 354 (ਛੇੜਛਾੜ) ਦੇ ਤਹਿਤ ਦੋਸ਼ੀ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਕੋਰਟ ਨੇ 25 ਹਜ਼ਾਰ 500 ਰੁਪਏ ਦਾ ਜੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਹੈ। ਦੋਸ਼ੀ ਦੇ ਵਕੀਲ ਨੇ ਕੋਰਟ 'ਚ ਅਪੀਲ ਕਰਦੇ ਹੋਏ ਕਿਹਾ ਕਿ ਵਿਕਾਸ ਸਚਦੇਵਾ ਦੀ ਕਮਾਈ ਨਾਲ ਉਸ ਦਾ ਘਰ ਚੱਲਦਾ ਹੈ। ਪਹਿਲੀ ਵਾਰ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ 'ਤੇ ਕੋਈ ਦੂਜਾ ਕ੍ਰਾਈਮ ਕੇਸ ਨਹੀਂ ਹੈ। ਇਸ ਲਈ ਉਸ ਨੂੰ ਘੱਟ ਸਜ਼ਾ ਦਿੱਤੀ ਜਾਵੇ ਪਰ ਕੋਰਟ ਨੇ ਵਿਕਾਸ ਸਚਦੇਵਾ ਨਾਲ ਕੋਈ ਨਰਮੀ ਨਹੀਂ ਵਰਤੀ। ਉਸ ਕੋਲ ਹਾਈ ਕੋਰਟ 'ਚ ਅਪੀਲ ਕਰਨ ਦਾ ਵਿਕਲਪ ਹੈ।

ਦੱਸ ਦਈਏ ਕਿ ਦੋਸ਼ੀ ਵਿਕਾਸ ਸਚਦੇਵਾ 41 ਸਾਲ ਦਾ ਹੈ। ਸਾਲ 2017 'ਚ ਬਾਲੀਵੁੱਡ ਅਦਾਕਾਰਾ ਦਿੱਲੀ ਤੋਂ ਮੁੰਬਈ ਜਾ ਰਹੀ ਸੀ, ਉਦੋ ਵਿਕਾਸ ਨੇ ਫਲਾਈਟ ਅੰਦਰ ਉਸ ਨਾਲ ਛੇੜਖਾਨੀ ਕੀਤੀ ਸੀ। ਇਸ ਘਟਨਾ ਨੇ ਅਦਾਕਾਰਾ ਨੂੰ ਹੈਰਾਨ ਕਰ ਦਿੱਤਾ ਸੀ। ਅਦਾਕਾਰਾ ਦਾ ਦੋਸ਼ ਸੀ ਕਿ ਏਅਰਲਾਇੰਸ ਦੀ ਫਲਾਈਟ 'ਚ ਉਸ ਦੇ ਠੀਕ ਪਿੱਛੇ ਬੈਠੇ ਸ਼ਖਸ ਨੇ ਉਸ ਨਾਲ ਗਲਤ ਹਰਕਤ ਕੀਤੀ ਸੀ। ਫਲਾਈਟ ਕਰਿਊ ਮੈਂਬਰਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਅਦਾਕਾਰਾ ਦੀ ਮਦਦ ਨਹੀਂ ਕੀਤੀ ਗਈ। ਫਿਰ ਮੁੰਬਈ ਪਹੁੰਚਣ ਤੋਂ ਬਾਅਦ ਅਦਾਕਾਰਾ ਨੇ ਲਾਈਵ ਹੋ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਹਿਲਾਵਾਂ ਦੀ ਸੁਰੱਖਿਆ 'ਤੇ ਵੀ ਸਵਾਲ ਚੁੱਕੇ। ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਲਈ ਅਦਾਕਾਰਾ ਨੇ ਪੁਲਸ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News