ਨੈਸ਼ਨਲ ਫਿਲਮ ਐਵਾਰਡ 2019 : ਇਨ੍ਹਾਂ ਫਿਲਮਾਂ ਨੇ ਮਾਰੀ ਬਾਜ਼ੀ, ਦੇਖੋ ਪੂਰੀ ਲਿਸਟ

8/10/2019 2:46:10 PM

ਨਵੀਂ ਦਿੱਲੀ (ਬਿਊਰੋ) : 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਐਲਾਨ ਹੋ ਚੁੱਕਿਆ ਹੈ। ਇਸ ਸਾਲ ਇਸ ਐਵਾਰਡ 'ਚ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਅੰਧਾਧੁਨ' ਨੇ ਬੈਸਟ ਹਿੰਦੀ ਫਿਲਮ ਐਵਾਰਡ ਜਿੱਤਿਆ। 'ਅੰਧਾਧੁਨ' ਨੇ ਕੁਲ ਤਿੰਨ ਐਵਾਰਡ ਜਿੱਤੇ ਹਨ। ਇਸ ਫਿਲਮ ਲਈ ਆਯੁਸ਼ਮਾਨ ਖੁਰਾਣਾ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ ਹੈ। ਉਥੇ ਹੀ ਇਸ ਨੂੰ ਬੈਸਟ ਸਕ੍ਰੀਨ ਪਲੇਅ ਦਾ ਐਵਾਰਡ ਵੀ ਮਿਲਿਆ ਹੈ। ਬੈਸਟ ਐਕਟਰ ਦਾ ਐਵਾਰਡ ਇਸ ਵਾਰ ਆਯੁਸ਼ਮਾਨ ਖੁਰਾਣਾ ਦੇ ਨਾਲ-ਨਾਲ ਵਿੱਕੀ ਕੌਸ਼ਲ ਨੂੰ 'ਉੜੀ ਦਿ ਸਰਜੀਕਲ ਸਟ੍ਰਾਈਕ' 'ਚ ਉਨ੍ਹਾਂ ਦੀ ਦਮਦਾਰ ਅਦਾਕਾਰੀ ਲਈ ਵੀ ਮਿਲਿਆ ਹੈ। 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ ਵੀ ਕੁਲ ਮਿਲਾ ਕੇ ਚਾਰ ਨੈਸ਼ਨਲ ਐਵਾਰਡ ਆਪਣੇ ਨਾਂ ਕੀਤੇ ਹਨ। ਆਯੁਸ਼ਮਾਨ ਦੀ ਫਿਲਮ 'ਬਧਾਈ ਹੋ' ਨੇ ਬੈਸਟ ਪਾਪੂਲਰ ਫਿਲਮ ਦਾ ਐਵਾਰਡ ਵੀ ਆਪਣੇ ਨਾਂ ਕੀਤਾ ਹੈ। ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਫਿਲਮ 'ਪਦਮਾਵਤ' ਨੇ ਵੀ ਆਪਣੇ ਨਾਂ ਤਿੰਨ ਐਵਾਰਡ ਕੀਤੇ ਹਨ। ਉਥੇ ਹੀ ਤੇਲੁਗੁ ਫਿਲਮ 'ਮਹਾਨਤੀ' ਲਈ ਅਦਾਕਾਰਾ ਕ੍ਰਿਤੀ ਸੁਰੇਸ਼ ਨੇ ਬੈਸਟ ਐਕਟਰੈੱਸ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ ਐਮੀ ਵਿਰਕ ਦੀ ਪੰਜਾਬੀ ਫਿਲਮ 'ਹਰਜੀਤਾ' ਨੂੰ ਬੈਸਟ ਪੰਜਾਬੀ ਫਿਲਮ ਵਜੋਂ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਦਿੱਲੀ 'ਚ 'ਡਾਇਰੈਕਟੋਰੈਟ ਆਫ ਫਿਲਮ ਫੈਸਟੀਵਲ' ਨੇ ਇਸ ਐਵਾਰਡਜ਼ ਦਾ ਐਲਾਨ ਕੀਤਾ। ਇਸ 'ਚ ਫਿਲਮ ਦੀ ਕੈਟਗਰੀ 'ਚ 31 ਐਵਾਰਡ ਦਿੱਤੇ ਗਏ। ਜਦਕਿ ਨੌਨ ਫੀਚਰ ਫਿਲਮ ਦੀ ਸ਼੍ਰੇਣੀ 'ਚ 23 ਐਵਾਰਡ ਦਿੱਤੇ ਜਾਂਦੇ ਹਨ। ਇਸ ਲਈ ਜੂਰੀ ਨੇ 253 ਫਿਲਮਾਂ ਨੂੰ 28 ਦਿਨ ਤੱਕ ਦੇਖਿਆ। 22 ਕਿਤਾਬਾਂ ਤੇ 19 ਆਰਟੀਕਲਸ ਵੀ ਲੇਖਣ ਸ਼੍ਰੇਣੀ 'ਚ ਸ਼ਾਮਲ ਸਨ।

ਦੇਖੋ ਐਵਾਰਡਜ਼ ਦੀ ਪੂਰੀ ਸੂਚੀ- 
ਬੈਸਟ ਫਿਲਮ - ਅੰਧਾਧੁਨ
ਬੈਸਟ ਐਕਟਰ - ਵਿੱਕੀ ਕੌਸ਼ਲ, ਆਯੁਸ਼ਮਾਨ ਖੁਰਾਣਾ
ਬੈਸਟ ਸਪੋਰਟਿੰਗ ਐਕਟਰ - ਸਵਾਨੰਦ ਕਿਰਕਿਰੇ, ਚੁੰਬਕ
ਬੈਸਟ ਐਕਟਰੈੱਸ - ਕ੍ਰਿਤੀ ਸੁਰੇਸ਼ (ਤੇਲੁਗੁ)
ਬੈਸਟ ਸਪੋਰਟਿੰਗ ਐਕਟਰੈੱਸ - ਸੁਰੇਖਾ ਸੀਕਰੀ, ਬਧਾਈ ਹੋ
ਬੈਸਟ ਡਾਇਰੈਕਟਰ - ਆਦਿਤਿਆ ਧਰ, (ਉੜੀ ਦਿ ਸਰਜੀਕਲ ਸਟ੍ਰਾਈਕ)
ਬੈਸਟ ਮਿਊਜ਼ਿਕ - ਡਾਇਰੈਕਟਰ ਸੰਜੇ ਲੀਲਾ ਭੰਸਾਲੀ (ਪਦਮਾਵਤ)
ਬੈਸਟ ਬੈਕਗ੍ਰਾਊਂਡ ਐਵਾਰਡ — ਉੜੀ ਦਿ ਸਰਜੀਕਲ ਸਟ੍ਰਾਈਕ
ਬੈਸਟ ਐਕਸ਼ਨ ਫਿਲਮ - ਕੇ. ਜੀ. ਐੱਫ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News