66ਵੇਂ ਨੈਸ਼ਨਲ ਫਿਲਮ ਐਵਾਰਡ ’ਚ ‘ਤਾਲਾ ਤੇ ਕੁੰਜੀ’ ਨੂੰ ਮਿਲਿਆ Best Film on Social Issue ਐਵਾਰਡ

12/25/2019 12:08:42 PM

ਨਵੀਂ ਦਿੱਲੀ(Sumit Khanna)- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਏ 66ਵੇਂ ਨੈਸ਼ਨਲ ਫਿਲਮ ਐਵਾਰਡ ਵਿਚ ਨਸ਼ੇ ’ਤੇ ਬਣਾਈ ਗਈ ਫਿਲਮ ‘ਤਾਲਾ ਤੇ ਕੁੰਜੀ’ ਨੂੰ ਦੇਸ਼ ਦੀ Best Film on Social Issue ਦਾ ਐਵਾਰਡ ਮਿਲਿਆ ਹੈ। ਇਸ ਫਿਲਮ ਦਾ ਨਿਰਮਾਣ ਅਮ੍ਰਿਤਸਰ ਦੇ ਇਕ ਸਿੱਖ ਡਾਕਟਰ ਨੇ ਕੀਤਾ ਹੈ, ਜਿਸ ਵਿਚ ਦੀ ਉਹ ਪਾਤਰ ਰੱਖੇ ਗਏ ਹਨ, ਜੋ ਖੁੱਦ ਨਸ਼ੇ ਨਾਲ ਪੀੜਤ ਹਨ। ਇਸ ਫਿਲਮ ਵਿਚ ਉਨ੍ਹਾਂ ਨੇ ਨਸ਼ਾ ਗਰਸਤ ਤੋਂ ਲੈ ਕੇ ਨਸ਼ਾ ਛੱਡਣ ਤੱਕ ਦੇ ਆਪਣੇ ਸਫਰ ਨੂੰ ਬਿਆਨ ਕੀਤਾ ਹੈ।

PunjabKesari
ਇਸ ਨੈਸ਼ਨਲ ਐਵਾਰਡ ਸਮਾਰੋਹ ਵਿਚ ਦੇਸ਼ ਵਿਚ ਸਮਜਿਕ ਮੁੱਦਿਆਂ ’ਤੇ 225 ਫਿਲਮ ਦਿਖਾਈਆਂ ਗਈਆਂ ਸਨ, ਜਿਸ ਵਿਚ ਵੱਖ ਵੱਖ ਸਮਾਜਿਕ ਵਿਸ਼ੇ ਸਨ। ਇਸ ਐਵਾਰਡ ਦੇਸ਼ ਦੇ ਉਪ ਰਾਸ਼ਟਰਪਤੀ ਵਲ਼ੋਂ ਦਿੱਤਾ ਗਿਆ। ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਹੋਏ ਜਗਦੀਪ ਸਿੰਘ ਭਾਟੀਆ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਦੇਸ਼ ਵਿਦੇਸ਼ ਵਿਚ ਜਾਂਦੇ ਸਨ ਤਾਂ ਨਸ਼ੇ ਦੇ ਕਾਰਨ ਪੰਜਾਬ ਦੀ ਬਦਨਾਮੀ ਹੁੰਦੀ ਸੀ ਅਤੇ ਦੇਸ਼ ਵਿਚ ਹੁਣ ਤੱਕ ਜੋ ਫਿਲਮ ਬਣੀ ਹੈ, ਉਸ ਵਿਚ ਨਸ਼ੇ ਦੇ ਦਰਦ ਨੂੰ ਦਿਖਾਇਆ ਗਿਆ ਹੈ, ਕਿ ਸਮਾਜ ਵਿਚ ਨਸ਼ਾ ਹੈ ਪਰ ਇਸ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਇਸ ਬਾਰੇ ਵਿਚ ਕੋਈ ਚਰਚਾ ਨਹੀਂ ਹੋਈ ਪਰ ਇਸੇ ਵਿਚਕਾਰ ਉਨ੍ਹਾਂ ਦੇ ਮਨ ਵਿਚ ਆਇਆ ਦੀ ਉਹ ਇਸ ਨਸ਼ੇ ਨੂੰ ਤਾਲੇ ਦਾ ਨਾਮ ਦੇਣ ਅਤੇ ਉਸ ਦੇ ਹੱਲ ਨੂੰ ਇਕ ਕੂੰਜੀ ਦਾ ਨਾਮ ਦੇਣ।

PunjabKesari
 ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਸ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਿਕਫ ਰਾਜਨੀਤੀਕਰਨ ਹੋਇਆ ਹੈ ਪਰ ਹੱਲ ਕੱਢਣ ਵਿਚ ਕੋਈ ਸਰਕਾਰ ਸਫਲ ਨਹੀਂ ਹੋਈ ਹੈ ਅਤੇ ਇਕ ਕੋਸ਼ਿਸ਼ ਹੈ ਦੀ ਇਸ ਨਸ਼ੇ ਨੂੰ ਪਹਿਲਾਂ ਘਰ ’ਚੋਂ ਹੀ ਠੀਕ ਕੀਤਾ ਜਾਵੇ ਅਤੇ ਇਸ ਫਿਲਮ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਘਰ ਤੋਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਕ ਕੋਸ਼ਿਸ਼ ਨਾਲ ਕੋਈ ਵੀ ਜਵਾਨ ਨਸ਼ਾ ਛੱਡਦਾ ਹੈ ਤਾਂ ਇਹ ਉਨ੍ਹਾਂ ਲਈ ਖੁਸ਼ਕਿਸਮਤੀ ਹੋਵੋਗੀ।

PunjabKesari
ਉਥੇ ਹੀ ਇਸ ਮਾਮਲੇ ਵਿਚ ਫਿਲਮ ਦੇ ਪਾਤਰਾਂ ਨੇ ਆਪਣੇ ਦੁੱਖ ਨੂੰ ਬਿਆਨ ਕੀਤਾ ਉਨ੍ਹਾਂ ਦਾ ਕਹਿਣਾ ਹੈ ਦੀ ਉਹ ਆਪਣੀ ਜ਼ਿੰਦਗੀ ਵਿਚ ਕਰੋੜਾਂ ਰੁਪਏ ਨਸ਼ੇ ਵਿਚ ਉਜਾੜ ਚੁੱਕੇ ਹਨ ਅਤੇ ਇਸ ਨਸ਼ੇ ਨੂੰ ਉਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ ਹੈ ਅਤੇ ਨਾਲ ਹੀ ਇਸ ਫਿਲਮ ਵਿਚ ਕੰਮ ਕਰ ਕੇ ਉਹ ਸ਼ਰਮਸਾਰ ਨਹੀਂ ਸਗੋਂ ਆਪਣੇ ਆਪ ’ਤੇ ਮਾਣ ਮਹਿਸੂਸ ਕਰ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News