ਅਮਿਤਾਭ ਬੱਚਨ ਨੇ ਆਪਣੀ ਸਿਹਤ ਨੂੰ ਲੈ ਕੇ ਕੀਤਾ ਖੁਲਾਸਾ, 75 ਫੀਸਦੀ ਲੀਵਰ ਹੋ ਚੁੱਕਾ ਹੈ ਖਰਾਬ

8/20/2019 12:51:09 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਨੂੰ ਲੈ ਕੇ ਚਰਚਾ 'ਚ ਹਨ। ਇਸ ਸ਼ੋਅ ਦਾ 11ਵਾਂ ਸੀਜ਼ਨ ਸੋਮਵਾਰ ਤੋਂ ਸ਼ੁਰੂ ਹੋ ਚੁਕਿਆ ਹੈ। 11ਵੇਂ ਅਤੇ ਨਵੇਂ ਸੀਜ਼ਨ ਦੇ ਪਹਿਲੇ ਦਿਨ ਅਮਿਤਾਭ ਬੱਚਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਕਿੱਸੇ ਸ਼ੇਅਰ ਕੀਤੇ। ਦੱਸ ਦੇਈਏ ਕਿ ਹਮੇਸ਼ਾ ਫਿੱ‍ਟ ਦਿਖਾਈ ਦੇਣ ਵਾਲੇ ਅਮਿਤਾਭ ਦਾ 75 ਫੀਸਦੀ ਲੀਵਰ ਖਰਾਬ ਹੋ ਚੁੱਕਾ ਹੈ। ਅਮਿਤਾਭ ਬੱਚਨ ਸਿਰਫ 25 ਫੀਸਦੀ ਲੀਵਰ ਦੇ ਸਹਾਰੇ ਜ਼ਿੰਦਗੀ ਜੀਅ ਰਹੇ ਹਨ।  ਇਸ ਗੱਲ ਦਾ ਖੁਲਾਸਾ ਖੁਦ ਅਮਿਤਾਭ ਬੱਚਨ ਨੇ ਕੀਤਾ ਹੈ।
PunjabKesari
76 ਸਾਲ ਦੇ ਹੋ ਚੁੱਕੇ ਅਮਿਤਾਭ ਬੱਚਨ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਸਰੀਰ ਦਾ ਰੈਗ‍ੂਲਰ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ 75 ਫੀਸਦੀ ਲੀਵਰ ਖਰਾਬ ਹੋ ਚੁੱਕਾ ਹੈ ਅਤੇ ਮੈਂ 25 ਫੀਸਦੀ ਲੀਵਰ ਦੇ ਸਹਾਰੇ ਜੀਅ ਰਿਹਾ ਹਾਂ । ਮੈਨੂੰ ਟਿਊਬਰਕ‍ਲੋਸਿਸ (ਟੀ. ਬੀ.) ਦੀ ਪ੍ਰੇਸ਼ਾਨੀ ਹੈ ਹੋਰ ਵੀ ਕਈ ਪ੍ਰੇਸ਼ਾਨੀਆਂ ਹਨ। ਅਮਿਤਾਭ ਨੇ ਅੱਗੇ ਕਿਹਾ ਕਿ ਬੀਮਾਰੀਆਂ ਦਾ ਪਤਾ ਸਮੇਂ 'ਤੇ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਇਸ ਉਮਰ 'ਚ ਵੀ ਫਿੱ‍ਟ ਹਨ। ਅਮ‍ਿਤਾਭ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਪਰ ਉਨ੍ਹਾਂ ਨੇ ਕਦੇ ਇਨ੍ਹਾਂ ਸਮੱਸਿਆਵਾਂ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਅਮਿਤਾਭ ਬੱਚਨ ਲਗਾਤਾਰ ਕੰਮ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News