ਕੁਲਵਿੰਦਰ ਬਿੱਲਾ ਦਾ ਨਵਾਂ ਗੀਤ ''97 ਦੇ ਯਾਰ'' ਹੋਇਆ ਰਿਲੀਜ਼ (ਵੀਡੀਓ)
5/1/2020 11:51:11 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਹਨ। ਜੀ ਹਾਂ ਇਕ ਵਾਰ ਫਿਰ ਉਹ ਦੋਸਤਾਂ ਲਈ ਪਿਆਰ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ '97 ਦੇ ਯਾਰ' ਦੇ ਟਾਈਟਲ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪੰਸਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਦੱਸ ਦੇਈਏ ਕਿ '97 ਦੇ ਯਾਰ' ਗੀਤ ਦੇ ਬੋਲ ਮੱਟ ਸ਼ੇਰੋਵਾਲਾ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ। ਇਹ ਗੀਤ ਕੁਲਵਿੰਦਰ ਬਿੱਲਾ ਨੇ ਆਪਣੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਹੈ।
'97 ਦੇ ਯਾਰ' ਗੀਤ ਦਾ ਵੀਡੀਓ
ਦੱਸਣਯੋਗ ਹੈ ਕਿ ਕੁਲਵਿੰਦਰ ਬਿੱਲਾ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ ਵਿਚ 'ਟਿੱਚ ਬਟਨ', 'ਅੰਗਰੇਜ਼ੀ ਵਾਲੀ ਮੈਡਮ', 'ਮੇਰਾ ਦੇਸ਼ ਹੋਵੇ ਪੰਜਾਬ', 'ਸੁੱਚਾ ਸੂਰਮਾ', 'ਸੰਗਦੀ ਸੰਗਦੀ', ਤੇਰੇ ਵਾਲਾ ਜੱਟ', 'ਸੋਹਣਾ ਸੱਜਣ', 'ਬੈਟਰੀ', 'ਮੋਮ ਦੀਆਂ ਡਲੀਆਂ', 'ਬਰੈਂਡਡ ਚਿਹਰੇ' ਅਤੇ 'ਬਲਗੇੜੀ' ਵਰਗੇ ਗੀਤ ਸ਼ਾਮਿਲ ਹਨ। ਪੰਜਾਬੀ ਗੀਤਾਂ ਵਾਂਗ ਉਹ ਅਦਾਕਾਰੀ ਦੇ ਖੇਤਰ ਵਿਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ