‘ਰਾਧੇ’ ਦੇ ਸੈੱਟ ''ਤੇ ਬੱਚੀ ਨੂੰ ਇੰਝ ਪਿਆਰ ਕਰਦੇ ਦਿਸੇ ਸਲਮਾਨ ਖਾਨ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓ

2/26/2020 9:19:34 AM

ਨਵੀਂ ਦਿੱਲੀ (ਬਿਊਰੋ) : ਸਲਮਾਨ ਖਾਨ ਅੱਜਕਲ ਆਪਣੀ ਅਗਲੀ ਫਿਲਮ ‘ਰਾਧੇ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਸਲਮਾਨ ਖਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇਕ ਛੋਟੀ ਜਿਹੀ ਬੱਚੀ ਯਾਸ਼ਿਕਾ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਉਸ ਦੀਆਂ ਗੱਲ੍ਹਾਂ 'ਤੇ ਕਿੱਸ ਕੀਤੀ ਅਤੇ ਪਿਆਰ ਅਤੇ ਮਾਸੂਮੀਅਤ ਨਾਲ ਉਸ ਨੂੰ ਗੋਦ ਵਿਚ ਲਿਆ। ਬੱਚੀ ਮੁਸਕਰਾਉਂਦੇ ਹੋਏ ਸਲਮਾਨ ਨੂੰ ਦੇਖ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਪਹਿਲਾ ਬੱਚੀ ਨੂੰ ਕਿੱਸ ਕਰਦੇ ਹਨ ਅਤੇ ਫਿਰ ਪਿਆਰ ਨਾਲ ਗਲੇ ਲਾਉਂਦੇ ਹਨ। ਇਹ ਵੀਡੀਓ ਰਾਧੇ ਦੇ ਸ਼ੂਟ ਦਾ ਹੈ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

PunjabKesari
ਇਕ ਯੂਜ਼ਰ ਨੇ ਲਿਖਿਆ ਹੈ ਕਿ ਸਲਮਾਨ ਦਾ ਖੁੱਦ ਦਾ ਇਕ ਬੱਚਾ ਹੋਣਾ ਚਾਹੀਦਾ ਹੈ। ਉਹ ਬੈਸਟ ਅਤੇ ਮੋਸਟ ਗੁਡਲੁਕਿੰਗ ਫਾਦਰ ਹੋਣਗੇ। ਉਥੇ ਇਕ ਹੋਰ ਨੇ ਲਿਖਿਆ, ਇਹ ਕੀ ਇਨ੍ਹਾਂ ਦੀ ਭਤੀਜੀ ਹੈ? ਇਕ ਹੋਰ ਫੈਨ ਨੇ ਲਿਖਿਆ, ਸ਼ਾਇਦ ਇਹ ਕਰਨਵੀਰ ਦੀ ਧੀ ਹੈ।

 
 
 
 
 
 
 
 
 
 
 
 
 
 

The way #salmankhan kisses her❤❤❤ 🎼 Music: V URL: https://icons8.com/music/ Salman yesterday at a studio in Mira Road with cute Yashika Wadke #viralbhayani @viralbhayani

A post shared by Viral Bhayani (@viralbhayani) on Feb 24, 2020 at 9:20pm PST


ਦੱਸ ਦੇਈਏ ਕਿ ਸਲਮਾਨ ਦੀ ਬੱਚਿਆਂ ਨਾਲ ਹਮੇਸ਼ਾਂ ਹੀ ਵਧੀਆ ਬਣਦੀ ਹੈ। ਉਹ ਆਪਣੇ ਭਤੀਜੇ- ਭਤੀਜੀਆਂ ਨਾਲ ਵੀ ਬਹੁਤ ਖੇਡਦੇ ਅਤੇ ਪਿਆਰ ਕਰਦੇ ਹਨ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਦੀ ਫਿਲਮ ‘ਰਾਧੇ’ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ‘ਵਾਂਟੇਡ‘ ਅਤੇ ‘ਦਬੰਗ 3’ ਤੋਂ ਬਾਅਦ ਸਲਮਾਨ ਦੀ ਪ੍ਰਭੂਦੇਵਾ ਨਾਲ ਇਹ ਤੀਜੀ ਫਿਲਮ ਹੈ। ‘ਰਾਧੇ’ ਵਿਚ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈੱਕੀ ਸ਼ਰਾਫ ਅਹਿਮ ਭੂਮਿਕਾਵਾਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News