ਤਸਵੀਰ ਖਿੱਚਵਾਉਣ ਲਈ ਬੇਤਾਬ ਹੋਈ ਫੈਨ ’ਤੇ ਫੁੱਟਿਆ ਕਰੀਨਾ ਕਪੂਰ ਦਾ ਗੁੱਸਾ, ਵੀਡੀਓ

3/11/2020 4:48:57 PM

ਮੁੰਬਈ(ਬਿਊਰੋ)- ਬੀਤੇ ਦਿਨ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖਾਨ ਅਤੇ ਤੈਮੂਰ ਨਾਲ ਹੋਲੀ ਸੈਲੀਬ੍ਰੇਟ ਕੀਤੀ। ਇਸ ਦੌਰਾਨ ਕਰੀਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਇਕ ਫੈਨ ਕਰੀਨਾ ਨੂੰ ਤਸਵੀਰ ਖਿੱਚਵਾਉਣ ਦੀ ਡਿਮਾਂਡ ਕਰ ਰਿਹਾ ਹੈ। ਇਸ ਵਿਚਕਾਰ ਕਰੀਨਾ ਚੰਗੇ ਮੂਡ ਵਿਚ ਨਾ ਦਿਸੀ ਅਤੇ ਉਹ ਫੈਨ ਭੜਕ ਉੱਠੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਕਪੂਰ ਬੇਟੇ ਤੈਮੂਰ ਨਾਲ ਸੜਕ ਪਾਰ ਕਰ ਰਹੀ ਹੁੰਦੀ ਹੈ। ਥੋੜ੍ਹੀ ਦੇਰ ਵਿਚ ਕਰੀਨਾ ਇਕ ਬੰਗਲੇ ’ਚੋਂ ਬਾਹਰ ਨਿਕਲਦੀ ਹੈ। ਇਕ ਫੈਨ ਲੜਕੀ ਕਰੀਨਾ ਦੇ ਇਨ੍ਹੇ ਨੇੜੇ ਆ ਜਾਂਦੀ ਹੈ ਕਿ ਕਰੀਨਾ ਥੋੜ੍ਹੀ ਦੇਰ ਲਈ ਰੁੱਕ ਜਾਂਦੀ ਹੈ। ਇਸ ਤੋਂ ਬਾਅਦ ਕਰੀਨਾ ਉਸ ਲੜਕੀ ਨੂੰ ਡਾਂਟਦੀ ਹੈ। ਕਰੀਨਾ ਉੱਥੇ ਮੌਜੂਦ ਲੜਕੀਆਂ ਨਾਲ ਤਸਵੀਰ ਖਿੱਚਵਾਉਂਦੀ ਹੈ ਅਤੇ ਫਿਰ ਤੇਜ਼ੀ ਨਾਲ ਉਥੋਂ ਚਲੀ ਜਾਂਦੀ ਹੈ। ਕਰੀਨਾ ਦੇ ਇਸ ਸੁਭਾਅ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#taimuralikhan after playing holi today ❤ #saifalikhan #kareenakapoorkhan #viralbahayani @viralbhayani

A post shared by Viral Bhayani (@viralbhayani) on Mar 10, 2020 at 1:31am PDT


ਵੀਡੀਓ ’ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ,‘‘ਅਜਿਹੇ ਸਿਤਾਰਿਆਂ ਨੂੰ ਕਿਉਂ ਇੰਪਾਰਟੈਂਸ ਦਿੰਦੇ ਹੋ। ਤਸਵੀਰ ਖਿੱਚਵਾਉਣਾ ਤਾਂ ਦੂਰ ਦੀ ਗੱਲ ਹੈ ਉਹ ਤਸਵੀਰ ਖਿੱਚਵਾਉਣ ਦੌਰਾਨ ਮੁਸਕੁਰਾ ਤੱਕ ਨਹੀਂ ਰਹੀ।’’ ਇਕ ਹੋਰ ਯੂਜ਼ਰ ਨੇ ਲਿਖਿਆ,‘‘ਕਰੀਨਾ ਨੂੰ ਇਸ ਕਾਰਨ ਜ਼ਿਆਦਾ ਗੁੱਸਾ ਆਇਆ ਕਿਉਂਕਿ ਉਸ ਦੇ ਨਾਲ ਇਕ ਲੜਕੀ ਕਰਾਫ ਟਾਪ ਪਹਿਨਿਆ ਹੋਇਆ ਹੈ।’’ ਇਕ ਹੋਰ ਯੂਜ਼ਰ ਨੇ ਕਿਹਾ,‘‘ਜਿਨ੍ਹਾਂ ਕਾਰਨ ਹਿੱਟ ਹੁੰਦੇ ਹਨ, ਉਨ੍ਹਾਂ ਨੂੰ ਹੀ ਐਟੀਟਿਊਡ ਦਿਖਾਉਂਦੇ ਹਨ। ਮੂਡ ਕਿਵੇਂ ਵੀ ਹੋਵੇ, ਫੈਨ ਨਾਲ ਅਜਿਹਾ ਸੁਭਾਅ ਨਹੀਂ ਕਰ ਸਕਦੇ।’’

ਇਹ ਵੀ ਪੜ੍ਹੋ: ਸਿਧਾਰਥ ਨੂੰ ਮੁੜ ਆਈ ਸ਼ਹਿਨਾਜ਼ ਦੀ ਯਾਦ, ਕਿਹਾ- ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹਾਂਗਾਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News