''ਸ਼ੋਅਲੇ'' ਦੇ ਜੈ-ਵੀਰੂ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਐਕਟਰ, ਮਾੜੇ ਹਾਲਾਤਾਂ ''ਚ ਹੋਈ ਸੀ ਮੌਤ

2/1/2018 11:27:09 AM

ਨਵੀਂ ਦਿੱਲੀ(ਬਿਊਰੋ)— ਲਗਭਗ ਚਾਰ ਦਹਾਕਿਆਂ ਤੱਕ ਆਪਣੇ ਸ਼ਾਨਦਾਰ ਅਭਿਨੈ ਨਾਲ ਬਾਲੀਵੁੱਡ 'ਤੇ ਰਾਜ਼ ਕਰਨ ਵਾਲੇ ਅਭਿਨੇਤਾ ਤੇ ਰੰਗਮੰਚ ਦੇ ਕਲਾਕਾਰ ਏ ਕੇ ਹੰਗਲ ਦਾ ਜਨਮ 1 ਫਰਵਰੀ 1914 ਨੂੰ ਸਿਆਲਕੋਟ 'ਚ ਹੋਇਆ ਸੀ। ਸਾਲ 1967 'ਚ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹੰਗਲ ਨੇ ਲਗਭਗ 225 ਫਿਲਮਾਂ 'ਚ ਕੰਮ ਕੀਤਾ ਹੈ।

PunjabKesari

ਫਿਲਮ 'ਸ਼ੋਅਲੇ''ਚ ਨਿਭਾਏ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਜੈ-ਵੀਰੂ (ਅਮਿਤਾਭ ਬੱਚਨ ਤੇ ਧਰਮਿੰਦਰ) ਤੋਂ ਜ਼ਿਆਦਾ ਪਸੰਦ ਕੀਤਾ ਹੈ। ਉਸ ਨੇ ਫਿਲਮ 'ਪਰਿਚੈ' ਤੇ 'ਸ਼ੋਅਲੇ' 'ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ 'ਚ 'ਸ਼ੌਕੀਨ', 'ਨਮਕ ਹਰਾਮ', 'ਆਈਨਾ', 'ਅਵਤਾਰ', 'ਆਂਧੀ', 'ਕੋਰਾ ਕਾਗਜ', 'ਬਾਵਰਚੀ', 'ਚਿਤਚੋਰ', 'ਗੁੱਡੀ', 'ਅਭਿਮਾਨ' ਵਰਗੀਆਂ ਸਦਾਬਹਾਰ ਫਿਲਮਾਂ ਸ਼ਾਮਲ ਹਨ।
PunjabKesari

ਹੰਗਲ ਨੇ ਸਾਲ 2011 'ਚ ਉਸ ਸਮੇਂ ਸੁਰਖੀਆਂ 'ਚ ਆਏ, ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਆਪਣੀ ਆਮਦਨ ਦੇ ਸਾਧਨ ਖਤਮ ਹੋਣ ਤੋਂ ਬਾਅਦ ਆਜੀਵਿਕਾ ਲਈ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਕੋਲ ਭੋਜਨ ਤੇ ਦਵਾਈਆਂ ਤੱਕ ਲਈ ਪੈਸੇ ਨਹੀਂ ਬਚੇ ਸਨ।
PunjabKesari

ਇਸ ਤੋਂ ਬਾਅਦ ਅਭਿਨੇਤਾ ਅਮਤਾਭ ਬੱਚਨ ਤੇ ਆਮਿਰ ਖਾਨ ਵਰਗੇ ਫਿਲਮ ਉਦਯੋਗ ਦੇ ਬਹੁਤ ਸਾਰੇ ਲੋਕਾਂ ਵੇ ਉਨ੍ਹਾਂ ਦਾ ਆਰਥਿਕ ਕੀਤੀ ਸੀ। 'ਸ਼ੋਅਲੇ' ਫਿਲਮ ਦੇ ਇਕ ਡਾਈਲਾਗ 'ਇਤਨਾ ਸਨੰਟਾ ਕਿਉਂ ਹੈ ਭਾਈ' ਨਾਲ ਹੰਗਲ ਨੂੰ ਨਵੀਂ ਪੀੜੀ ਵੀ ਬਖੂਬੀ ਪਛਾਣਦੀ ਹੈ।
PunjabKesari

ਹਾਲਾਂਕਿ ਉਨ੍ਹਾਂ ਨੇ ਨਵੀਆਂ ਪੁਰਾਣੀਆਂ ਦਰਜ਼ਨਾਂ ਫਿਲਮਾਂ 'ਚ ਕਈ ਛੋਟੇ ਵੱਡੇ ਕਿਰਦਾਰ ਨਿਭਾਏ। ਰਾਜੇਸ਼ ਖੰਨਾ ਦੀਆਂ ਸਫਲ ਫਿਲਮਾਂ ਦੀ ਕਤਾਰ 'ਚ ਵੀ ਹੰਗਲ ਨੇ ਆਪਣੇ ਸਸ਼ਕਤ ਅਭਿਨੈ ਦੀ ਛਾਪ ਛੱਡੀ। ਸਾਲ 2012 'ਚ ਹੰਗਲ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News