ਕਿਸਾਨ ਦੇ ਘਰ ਆਮਿਰ ਤੇ ਕਰੀਨਾ ਨੇ ਜ਼ਮੀਨ ''ਤੇ ਬੈਠ ਕੇ ਖਾਧਾ ਭੋਜਨ, ਵੀਡੀਓ ਵਾਇਰਲ

3/18/2019 9:32:09 AM

ਨਵੀਂ ਦਿੱਲੀ (ਬਿਊਰੋ) — ਸਾਲ 2009 'ਚ ਰਿਲੀਜ਼ ਹੋਈ ਫਿਲਮ '3 ਇਡੀਅਟਸ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। ਫਿਲਮ 'ਚ ਪਹਿਲੀ ਵਾਰ ਆਮਿਰ ਖਾਨ ਤੇ ਕਰੀਨਾ ਕਪੂਰ ਦੀ ਜੋੜੀ ਦਿਸੀ ਸੀ। ਦਰਸ਼ਕਾਂ ਨੇ ਇਸ ਫ੍ਰੇਸ਼ ਪੇਅਰਿੰਗ ਨੂੰ ਕਾਫੀ ਪਸੰਦ ਕੀਤਾ ਸੀ।

 

 
 
 
 
 
 
 
 
 
 
 
 
 
 

Happy birthday Aamir.♡ You are the best actor in the Bollywood for me.🙈 You are a king, you are perfect and you are very natural.❤ May all your wishes come true.🤗 We love you so much!😘 #HappyBirthdayAamirKhan @_aamirkhan

A post shared by Kareena Kapoor Khan (@kareena.kapoor.official) on Mar 14, 2019 at 7:56am PDT

ਇੰਟਰਨੈੱਟ 'ਤੇ ਵਾਇਰਲ ਹੋਇਆ ਪੁਰਾਣਾ ਵੀਡੀਓ

ਸੋਸ਼ਲ ਮੀਡੀਆ 'ਤੇ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਆਮਿਰ ਖਾਨ ਤੇ ਕਰੀਨਾ ਕਪੂਰ ਫਿਲਮ '3 ਇਡੀਅਟਸ' ਦੀ ਪ੍ਰਮੋਸ਼ਨ ਦੌਰਾਨ ਕਿਸਾਨ ਦੇ ਘਰ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਦਰਅਸਲ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਚੰਦੇਰੀ ਦੇ ਇਕ ਕਿਸਾਨ ਦੇ ਘਰ ਦਾ ਹੈ। ਜਿਥੇ ਆਮਿਰ ਖਾਨ-ਕਰੀਨਾ ਕਪੂਰ ਲੰਚ ਕਰ ਰਹੇ ਹਨ। 

PunjabKesari

ਕਿਸਾਨ ਦੇ ਪਰਿਵਾਰ ਨਾਲ ਕਰੀਨਾ-ਆਮਿਰ ਨੇ ਕੀਤਾ ਲੰਚ

ਕਿਸਾਨ ਦਾ ਪਰਿਵਾਰ ਵੀ ਦੋਵਾਂ ਨਾਲ ਭੋਜਨ ਖਾ ਰਿਹਾ ਹੈ। ਭੋਜਨ 'ਚ ਪੂੜੀਆਂ ਤੇ ਸਬਜੀ ਬਣੀ ਹੋਈ ਹੈ। ਆਮਿਰ ਤੇ ਕਰੀਨਾ ਦੋਵਾਂ ਨੂੰ ਇਹ ਭੋਜਨ ਕਾਫੀ ਪਸੰਦ ਆਇਆ। ਆਮਿਰ-ਕਰੀਨਾ ਕਿਸਾਨ ਦੇ ਪਰਿਵਾਰ ਨਾਲ ਜ਼ਮੀਨ 'ਤੇ ਬੈਠ ਕੇ ਭੋਜਨ ਖਾ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਕਿਸਾਨ ਦੇ ਪਰਿਵਾਰ ਨਾਲ ਗੱਲਬਾਤ ਵੀ ਕਰ ਰਹੇ ਹਨ।

PunjabKesari

ਇੰਝ ਪਹੁੰਚੇ ਸਨ ਕਿਸਾਨ ਦੇ ਘਰ ਕਰੀਨਾ ਤੇ ਆਮਿਰ

ਇਸ ਵੀਡੀਓ 'ਚ ਆਮਿਰ ਖਾਨ ਆਖ ਰਹੇ ਹਨ, ''ਕਾਫੀ ਦੂਰ ਤੋਂ ਆਏ ਹਾਂ ਅਸੀਂ ਲੋਕ। ਗੱਡੀ 'ਚ ਕਈ ਘੰਟੇ ਬਿਤਾਉਣ ਤੋਂ ਬਾਅਦ ਬਹੁਤ ਜੋਰਾਂ ਦੀ ਭੁੱਖ ਲੱਗੀ ਸੀ।'' ਇਸ ਤੋਂ ਬਾਅਦ ਆਮਿਰ ਖਾਨ ਤੇ ਕਰੀਨ ਕਪੂਰ ਭੋਜਨ ਦੀ ਤਾਰੀਫ ਕਰਦੇ ਹਨ। ਇਸ ਵੀਡੀਓ ਦੇ ਅੰਤ 'ਚ ਆਮਿਰ ਆਪਣੇ ਕੋਲ ਬੈਠੀ ਬੱਚੀ ਤੋਂ ਪੁੱਛਦੇ ਹਨ ਕਿ ਉਸ ਨੇ ਭੋਜਨ ਖਾਂਧਾ ਹੈ ਜਾਂ ਨਹੀਂ? ਆਮਿਰ-ਕਰੀਨਾ ਦਾ ਇਹ ਵੀਡੀਓ ਫੈਨਜ਼ 'ਚ ਕਾਫੀ ਵਾਇਰਲ ਹੋ ਰਿਹਾ ਹੈ। 

PunjabKesari

ਬਰਥਡੇ 'ਤੇ ਆਮਿਰ ਨੇ ਕੀਤਾ ਅਗਲੇ ਪ੍ਰੋਜੈਕਟ ਦਾ ਐਲਾਨ

ਹਾਲ ਹੀ 'ਚ ਆਮਿਰ ਖਾਨ ਨੇ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਮੁੰਬਈ ਸਥਿਤ ਆਪਣੇ ਘਰ 'ਚ ਐਕਟਰ ਨੇ ਮੀਡੀਆ ਨਾਲ ਬਰਥਡੇ ਸੈਲੀਬ੍ਰੇਟ ਕੀਤਾ। ਇਸ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਐਕਟਰ ਨੇ ਆਪਣੇ ਅਗਲੇ ਪ੍ਰੋਜੈਕਟ ਦੀ ਵੀ ਘੋਸ਼ਣਾ ਕੀਤੀ। ਉਨ੍ਹਾਂ ਦੀ ਅਗਲੀ ਫਿਲਮ ਦਾ ਨਾਂ 'ਲਾਲ ਸਿੰਘ ਚੱਡਾ' ਹੈ। ਇਸ ਦੀ ਸ਼ੂਟਿੰਗ ਇਸ ਸਾਲ ਅਕਤੂਬ 'ਚ ਸ਼ੁਰੂ ਹੋਵੇਗੀ। ਦੂਜੇ ਪਾਸੇ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ 'ਗੁੱਡ ਨਿਊਜ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News