''ਮਹਾਭਾਰਤ'' ''ਚ ਆਪਣੇ ਕਿਰਦਾਰ ਨੂੰ ਲੈ ਕੇ ਪ੍ਰੇਸ਼ਾਨ ਹੋਏ ਆਮਿਰ

12/25/2017 11:50:26 AM

ਮੁੰਬਈ (ਬਿਊਰੋ)— 'ਦੰਗਲ' ਦੀ ਸਫਲਤਾ ਤੋਂ ਬਾਅਦ ਇਨ੍ਹੀਂ ਦਿਨੀਂ ਆਮਿਰ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ ਪਰ ਇਸ ਫਿਲਮ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਆਮਿਰ ਅਗਲੀ ਫਿਲਮ ਨੂੰ ਲੈ ਕੇ ਪ੍ਰੇਸ਼ਾਨ ਹੋ ਗਏ ਹਨ। ਆਪਣੀ ਫਿਲਮ ਦੇ ਹਰ ਇਕ ਪਹਿਲੂ 'ਤੇ ਨਜ਼ਰ ਰੱਖਣ ਵਾਲੇ ਆਮਿਰ ਇਨ੍ਹੀਂ ਦਿਨੀਂ ਆਪਣੇ ਡ੍ਰੀਮ ਪ੍ਰੋਜੈਕਟ ਨੂੰ ਲੈ ਕੇ ਪ੍ਰੇਸ਼ਾਨੀ 'ਚ ਹਨ। ਸੂਤਰਾਂ ਮੁਤਾਬਕ ਉਹ ਨਹੀਂ ਸਮਝ ਪਾ ਰਹੇ ਕਿ ਕਰਣ ਦਾ ਕਿਰਦਾਰ ਨਿਭਾਉਣ ਜਾਂ ਕ੍ਰਿਸ਼ਨ। ਉਝੰ ਮਹਾਭਾਰਤ 'ਚ ਆਮਿਰ ਦਾ ਪਸੰਦੀਦਾ ਕਿਰਦਾਰ ਕਰਣ ਹੈ।
'ਠਗਸ ਆਫ ਹਿੰਦੋਸਤਾਨ' ਫਿਲਮ ਤੋਂ ਬਾਅਦ ਆਮਿਰ ਖਾਨ ਅੰਤਰਿਕਸ਼ ਯਾਤਰੀ ਰਾਕੇਸ਼ ਸ਼ਰਮਾ ਦੇ ਜੀਵਣ 'ਤੇ ਬਣਨ ਵਾਲੀ ਫਿਲਮ 'ਚ ਕੰਮ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਆਪਣਾ ਇਰਾਧਾ ਬਦਲ ਲਿਆ ਹੈ ਅਤੇ ਆਫਰ ਠੁਕਰਾ ਦਿੱਤੀ ਹੈ। ਅਜਿਹੇ 'ਚ 'ਠਗਸ ਆਫ ਹਿੰਦੋਸਤਾਨ' ਤੋਂ ਬਾਅਦ ਆਮਿਰ ਖਾਨ ਆਪਣੇ ਡ੍ਰੀਮ ਪ੍ਰੋਜੈਕਟ ਮਹਾਭਾਰਤ 'ਚ ਪੂਰੇ ਜੋਸ਼ ਨਾਲ ਕੰਮ ਕਰਨ ਦੀ ਤਿਆਰੀ 'ਚ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਾਭਾਰਤ ਫਿਲਮ ਦੀਆਂ ਕਈ ਫਰੈਂਚਾਈਜ਼ ਬਣਾਈ ਜਾਵੇਗੀ। ਸਭ ਫਰੈਂਚਾਈਜ਼ ਦਾ ਨਿਰਦੇਸ਼ਨ 'ਸੁਪਰਸਟਾਰ' ਦੇ ਨਿਰਦੇਸ਼ਕ ਅਦਵੈਤ ਚੰਦਨ ਕਰਨਗੇ। ਮਹਾਭਾਰਤ ਫਿਲਮ ਨੂੰ ਆਮਿਰ ਖਾਨ ਹੀ ਪ੍ਰੋਡਿਊਸ ਕਰਨਗੇ। ਆਮਿਰ ਦੀ ਅਗਲੀ ਫਿਲਮ 'ਠਗਸ ਆਫ ਹਿੰਦੋਸਤਾਨ' ਨੂੰ ਵਿਜੇ ਕ੍ਰਿਸ਼ਨ ਅਚਾਰਿਆ ਨਿਰਦੇਸ਼ਿਤ ਕਰ ਰਹੇ ਹਨ। ਇਸ 'ਚ ਆਮਿਰ ਦਾ ਕਿਰਦਾਰ ਸਮੁੰਦਰੀ ਡਾਕੂ ਦਾ ਦੱਸਿਆ ਜਾ ਰਿਹਾ ਹੈ। ਫਿਲਮ 'ਚ ਉਹ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨਾਲ ਪਹਿਲੀ ਵਾਰ ਕੰਮ ਕਰ ਰਹੇ ਹਨ। ਫਿਲਮ 'ਚ ਕੈਟਰੀਨਾ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News