ਆਮਿਰ ਨੂੰ BMC ਵਲੋਂ ਹਰੀ ਝੰਡੀ, ਹੁਣ ਬਣਾਉਣਗੇ ਡ੍ਰੀਮ ਹੋਮ

8/8/2018 12:51:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੇ ਡ੍ਰੀਮ ਪੋਜੈਕਟ 'ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਇਹ ਪ੍ਰੋਜੈਕਟ ਕਿਸੇ ਫਿਲਮ ਦਾ ਨਹੀਂ, ਉਨ੍ਹਾਂ ਦੇ ਆਪਣੇ ਘਰ ਦਾ ਹੈ। ਮੁੰਬਈ ਦੇ ਪਾਲੀ ਹਿਲ 'ਚ ਬਣੀ ਮਰੀਨਾ ਬਿਲਡਿੰਗ 'ਚ ਆਮਿਰ ਦਾ ਇਕ ਫਲੈਟ ਹੈ। ਆਮਿਰ ਇਸ ਫਲੈਟ 'ਚ ਕਾਫੀ ਸਮੇਂ ਤੋਂ ਬਦਲਾਅ ਕਰਨ ਦੀ ਸੋਚ ਰਹੇ ਸੀ। ਦਰਸਅਲ, ਉਨ੍ਹਾਂ ਨੇ ਘਰ 'ਚ ਨਵੀਆਂ ਪੋੜੀਆਂ ਤਿਆਰ ਕਰਵਾਉਣੀਆਂ ਸਨ। ਇਸ ਪੂਰੇ ਬਦਲਾਅ ਦਾ ਕੰਮ ਸ਼ੁਰੂ ਹੋਇਆ ਪਰ ਬੀ. ਐੱਮ. ਸੀ. (BMC) ਵਲੋਂ ਕੰਮ 'ਤੇ ਰੋਕ ਲਗਾ ਦਿੱਤੀ ਗਈ।


ਸੂਤਰਾਂ ਮੁਤਾਬਕ ਇਸ ਤੋਂ ਬਾਅਦ ਆਮਿਰ ਦੇ ਆਰਕੀਟੈਕਚਰ ਅਮਿਤ ਸਪ੍ਰੇ ਨੇ ਆਈ. ਆਈ. ਟੀ. ਬਾਮਬੇ ਵਲੋਂ ਜਾਰੀ ਨੋਟਿਸ ਬੀ. ਐੱਮ. ਸੀ. ਨੂੰ ਦਿੱਤਾ, ਜਿਸ 'ਚ ਇਹ ਕਿਹਾ ਗਿਆ ਸੀ ਕਿ ਆਮਿਰ ਦੇ ਫਲੈਟ 'ਚ ਹੋਣ ਵਾਲੇ ਬਦਲਾਅ ਨਾਲ ਬਿਲਡਿੰਗ ਅਸੁਰੱਖਿਤ ਨਹੀਂ ਹੋਵੇਗੀ। ਰਿਪੋਰਟ ਮੁਤਾਬਕ ਇਸ ਪੂਰੇ ਮਾਮਲੇ 'ਤੇ ਬੀ. ਐੱਮ. ਸੀ. ਵਲੋਂ ਹਰੀ ਝੰਡੀ ਮਿਲ ਗਈ ਹੈ। ਹੁਣ ਉਹ ਆਪਣਾ ਡ੍ਰੀਮ ਹੋਮ ਬਣਾ ਸਕਦੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਆਮਿਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਫਿਲਮ 'ਚ ਪਹਿਲੀ ਵਾਰ ਅਮਿਤਾਭ ਅਤੇ ਆਮਿਰ ਦੀ ਜੋੜੀ ਦੇਖਣ ਨੂੰ ਮਿਲੇਗੀ। ਇਹ ਫਿਲਮ ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News