ਆਮਿਰ ਖਾਨ ਦੇ ਅਸਿਸਟੈਂਟ ਦਾ ਹੋਇਆ ਦਿਹਾਂਤ, ਸੋਗ ''ਚ ਡੁੱਬੇ ਫਿਲਮੀ ਸਿਤਾਰੇ
5/13/2020 10:28:48 AM

ਮੁੰਬਈ (ਬਿਊਰੋ) — ਬੀਤੇ ਮਹੀਨੇ ਬਾਲੀਵੁੱਡ ਨੇ ਦੋ ਦਿੱਗਜ ਅਭਿਨੇਤਾਵਾਂ ਇਰਫਾਨ ਖਾਨ ਤੇ ਰਿਸ਼ੀ ਕਪੂਰ ਨੂੰ ਗੁਆ ਦਿੱਤਾ ਸੀ। ਉਥੇ ਹੀ ਹੁਣ ਇੰਡਸਟਰੀ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਾਲੀਵੁੱਡ ਐਕਟਰ ਆਮਿਰ ਖਾਨ ਦੇ ਅਸਿਸਟੈਂਟ ਓਮੋਸ ਦਾ ਦਿਹਾਂਤ ਹੋ ਗਿਆ ਹੈ। ਓਮੋਸ ਤੇ ਆਮਿਰ ਖਾਨ ਦਾ ਸਾਥ ਕਾਫੀ ਲੰਬਾ ਸੀ, ਜਿਸ ਕਾਰਨ ਉਨ੍ਹਾਂ ਨੂੰ ਓਮੋਸ ਦੀ ਮੌਤ ਨਾਲ ਕਾਫੀ ਧੱਕਾ ਲੱਗਾ। ਆਮਿਰ ਖਾਨ ਹੀ ਨਹੀਂ ਪੂਰੀ ਫਿਲਮ ਇੰਡਸਟਰੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਸੋਗ 'ਚ ਹੈ।
ਦੱਸਿਆ ਜਾ ਰਿਹਾ ਹੈ ਕਿ ਓਮੋਸ 25 ਸਾਲ ਤੋਂ ਆਮਿਰ ਦੇ ਅਸਿਸਟੈਂਟ ਸਨ। ਉਨ੍ਹਾਂ ਦੀ ਉਮਰ 60 ਸਾਲ ਦੀ ਸੀ ਅਤੇ ਅਚਾਨਕ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਈ ਸੀ, ਜਿਸ ਤੋਂ ਬਾਅਦ ਖੁਦ ਆਮਿਰ ਖਾਨ, ਕਿਰਨ ਰਾਓ ਤੇ ਉਨ੍ਹਾਂ ਦੀ ਟੀਮ ਉਨ੍ਹਾਂ ਹਸਪਤਾਲ 'ਚ ਦਾਖਲ ਕਰਵਾਇਆ ਸੀ।
ਦੋਸਣਯੋਗ ਹੈ ਕਿ ਓਮੋਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਓਮੋਸ ਦੀ ਮੌਤ ਦੀ ਪੁਸ਼ਟੀ ਕਰੀਮ ਹਾਜੀ ਨੇ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ