ਜਨਮਦਿਨ ਸਪੈਸ਼ਲ : ਜਾਣੋ ਦਿਵਿਆ ਭਾਰਤੀ ਤੋਂ ਕਿਉਂ ਨਾਰਾਜ਼ ਹੋਏ ਸਨ ਆਮਿਰ ਖਾਨ

3/14/2019 1:36:46 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ । ਆਮਿਰ ਜਿਨ੍ਹਾਂ ਆਪਣੇ ਟੈਲੇਂਟ ਕਰਕੇ ਬਾਲੀਵੁੱਡ 'ਚ ਜਾਣੇ ਜਾਂਦੇ ਹਨ ਓਨਾ ਹੀ ਮਸ਼ਹੂਰ ਉਨ੍ਹਾਂ ਦਾ ਗੁੱਸਾ ਹੈ । ਉਹ ਜਿਸ ਨਾਲ ਨਰਾਜ਼ ਹੋ ਜਾਂਦੇ ਹਨ, ਉਸ ਦੀ ਖੈਰ ਨਹੀਂ ਹੁੰਦੀ। ਇਸੇ ਤਰ੍ਹਾਂ ਦਾ ਇਕ ਕਿੱਸਾ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਆਉਂਦਾ ਹੈ।
PunjabKesari
ਆਮਿਰ ਖਾਨ ਦੇ ਗੁੱਸੇ ਦਾ ਸ਼ਿਕਾਰ ਇਕ ਅਦਾਕਾਰਾ ਵੀ ਹੋ ਚੁੱਕੀ ਹੈ। ਇਹ ਅਦਾਕਾਰਾ ਉਸ ਸਮੇਂ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ ਪਰ ਹਾਲਾਤ ਇਸ ਤਰ੍ਹਾਂ ਦੀ ਬਣ ਗਏ ਸਨ ਕਿ ਉਹ ਰੋ ਪਈ। ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਦਿਵਿਆ ਭਾਰਤੀ ਸੀ। ਦਿਵਿਆ ਅਤੇ ਆਮਿਰ ਖਾਨ ਦਾ ਇਹ ਕਿੱਸਾ ਇਕ ਸਟੇਜ਼ ਸ਼ੋਅ ਦਾ ਹੈ।
PunjabKesari
ਆਮਿਰ ਖਾਨ ਦਿਵਿਆ ਦੀ ਇਕ ਗਲਤੀ ਤੋਂ ਇੰਨ੍ਹੇ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਦਿਵਿਆ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਲੰਡਨ 'ਚ ਦਿਵਿਆ ਦੇ ਵਿਵਹਾਰ ਨੂੰ ਦੇਖ ਕੇ ਆਮਿਰ ਖਾਨ ਨਾਰਾਜ਼ ਹੋ ਗਏ ਸਨ ।
PunjabKesari
ਦਿਵਿਆ ਨੇ ਇਸ ਗਲਤੀ ਨੂੰ ਕਵਰ ਵੀ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਆਮਿਰ ਖਾਨ ਉਸ ਨਾਲ ਨਾਰਾਜ਼ ਹੀ ਰਹੇ ਪਰ ਬਾਅਦ 'ਚ ਸਲਮਾਨ ਖਾਨ ਨੇ ਆ ਕੇ ਮੌਕਾ ਸੰਭਾਲ ਲਿਆ ਸੀ।
PunjabKesari
ਸ਼ੋਅ ਤੋਂ ਬਾਅਦ ਦਿਵਿਆ ਭਾਰਤੀ ਬਾਥਰੂਮ 'ਚ ਜਾ ਕੇ ਕਈ ਘੰਟੇ ਰੋਈ ਸੀ ਪਰ ਬਾਲੀਵੁੱਡ 'ਚ ਇਹ ਕਿੱਸਾ ਸੁਰਖੀਆਂ 'ਚ ਆ ਗਿਆ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News