ਬਾਲੀਵੁੱਡ ਦਾ ਨਵਾਂ ਬਾਜ਼ਾਰ ਹੈ ਚੀਨ, ਜਿੱਥੇ ਇਮੋਸ਼ਨਲ ਫਿਲਮਾਂ ਹੋ ਰਹੀਆਂ ਹਨ ਜ਼ਿਆਦਾ ਹਿੱਟ

8/12/2018 2:36:26 PM

ਮੁਂਬਈ(ਬਿਊਰੋ)— ਪਿਛਲੇ ਸਾਲ ਮਸ਼ਹੂਰ ਐਕਟਰਸ ਚੇਂਗ ਪੀਪੀ ਨੇ ਉਸ ਸਮੇਂ ਸਾਰਿਆ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਕਿਹਾ ਕਿ ਮੈਂ ਕੇਵਲ ਇਕ ਭਾਰਤੀ ਫਿਲਮ ਦੇਖੀ ਹੈ ਅਤੇ ਉਹ ਹੈ 'ਦੰਗਲ'। ਉਨ੍ਹਾਂ ਨੂੰ ਇਹ ਫਿਲਮ ਇੰਨੀ ਪਸੰਦ ਆਈ ਕਿ ਉਹ ਇਸ ਨੂੰ ਦੁਬਾਰਾ ਆਪਣੀ ਧੀ ਨੂੰ ਦਿਖਾਉਣ ਲੈ ਗਈ। ਚੇਂਗ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਹ ਇਕ ਪੋਜੀਟਿਵ ਫਿਲਮ ਹੈ ਅਤੇ ਇਸ 'ਚ ਡਰਾਮਾ ਵੀ ਹੈ। ਚੇਂਗ ਉਨ੍ਹਾਂ ਚੀਨੀ ਦਰਸ਼ਕਾਂ 'ਚ ਹੈ, ਜੋ ਹੁਣ ਬਾਲੀਵੁੱਡ ਦੀਆਂ ਫਿਲਮਾਂ ਉਤਸੁਕਤਾ ਨਾਲ ਦੇਖਦੇ ਹਨ। ਅਗਸਤ 2018  ਦੇ ਅੰਤ 'ਚ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਵੀ ਉੱਥੇ ਹੀ ਰਿਲੀਜ਼ ਹੋਣ ਵਾਲੀ ਹੈ। ਅਲਟਰਾ ਮੀਡਿਆ ਐਂਡ ਐਂਟਰਟੇਨਮੈਂਟ ਕੰਪਨੀ ਦੇ ਸੀ. ਈ. ਓ. ਸੁਸ਼ੀਲ ਕੁਮਾਰ  ਅਗਰਵਾਲ ਕਹਿੰਦੇ ਹਨ ਕਿ 'ਦੰਗਲ' ਨਾਲ ਚੀਨ 'ਚ ਭਾਰਤੀ ਫਿਲਮਾਂ ਨੂੰ ਪਛਾਣ ਮਿਲੀ ਹੈ। 
ਇਮੋਸ਼ਨਲ ਸਬਜੈਕਟ ਚਾਇਨਾ ਨੂੰ ਪਸੰਦ
ਫਿਲਮ ਪ੍ਰਦਰਸ਼ਕ ਅਕਸ਼ੈ ਰਾਠੀ ਨੇ ਦੱਸਿਆ ਕਿ ਚੀਨ 'ਚ 'ਬਾਹੂਬਾਲੀ' ਵਰਗੀਆਂ ਫਿਲਮਾਂ ਨਾ ਚੱਲ ਸਕੀਆਂ ਜਦੋਂਕਿ 'ਦੰਗਲ' ਅਤੇ 'ਸੀਕਰੇਟ ਸੁਪਰਸਟਾਰ' ਨੇ ਚੰਗਾ ਕਾਰੋਬਾਰ ਕੀਤਾ। ਇਸ ਦਾ ਕਾਰਨ ਹੈ ਕਿ 'ਦੰਗਲ' 'ਚ ਆਮਿਰ ਖਾਨ ਨੇ ਜਿਵੇਂ ਪਿਤਾ ਦਾ ਕਿਰਦਾਰ ਨਿਭਾਇਆ ਹੈ, ਉਂਝ ਹੀ ਸਖਤ ਪਿਤਾ ਚੀਨ 'ਚ ਹੁੰਦੇ ਹਨ। ਚੀਨੀ ਲੋਕਾਂ ਨੂੰ ਲੜਕੀਆਂ-ਮਹਿਲਾਵਾਂ ਦੇ ਮੁੱਦੇ ਕਾਫੀ ਪਸੰਦ ਆਉਂਦੇ ਹਨ। ਇਹੀ ਕਾਰਨ ਹੈ 'ਸੀਕਰੇਟ ਸੁਪਰਸਟਾਰ' ਵੀ ਉੱਥੇ ਸਫਲ ਰਹੀ। ਆਮੀਰ ਖਾਨ ਇਸ ਗੱਲ ਨੂੰ ਮੰਨਦੇ ਹਨ।'' 
ਦੱਸਣਯੋਗ ਹੈ ਕਿ ਆਮਿਰ ਖਾਨ ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਮੈਂ ਆਪਣੇ ਅਨੁਭਵ ਨਾਲ ਇਹ ਕਹਿ ਸਕਦਾ ਹਾਂ ਕਿ ਭਾਰਤੀ ਅਤੇ ਚੀਨੀ ਇਕ ਜਿਵੇਂ ਇਮੋਸ਼ਨਲ ਨੋਟਸ ਨੂੰ ਸ਼ੇਅਰ ਕਰਦੇ ਹਨ, ਅਸੀਂ ਵੀ ਇਕੋਂ ਜਿਹੀਆਂ ਇਮੋਸ਼ਨਲ ਚੀਜਾਂ ਪਸੰਦ ਕਰਦੇ ਹਾਂ।'' 
ਪਾਇਰੇਸੀ ਨਾਲ ਸ਼ੁਰੂ ਹੋਇਆ ਰੁਝਾਨ
ਚੀਨ 'ਚ ਭਾਰਤੀ ਫਿਲਮਾਂ ਦੇ ਹਿੱਟ ਹੋਣ ਦਾ ਟ੍ਰੇਂਡ ਸਾਲ 2011 'ਚ ਆਇਆ। ਇਸ ਸਮੇਂ ਆਮਿਰ ਖਾਨ ਦੀ ਫਿਲਮ 'ਥ੍ਰੀ ਇਡੀਅਟਸ' ਪਾਇਰੇਸੀ ਦੇ ਮਾਧਿਅਮ ਨਾਲ ਚੀਨ ਪਹੁੰਚੀ। ਉਸ ਸਮੇਂ ਇਹ ਤਾਇਵਾਨ ਅਤੇ ਹਾਂਗਕਾਂਗ 'ਚ ਵੀ ਕਾਫੀ ਪ੍ਰਸਿੱਧ ਸੀ। ਹਾਲਾਂਕਿ ਚੀਨ ਦੇ ਥਿਏਟਰ 'ਚ ਜਦੋਂ ਇਹ ਰਿਲੀਜ਼ ਹੋਈ ਤਾਂ ਚੰਗਾ ਕਾਰੋਬਾਰ ਨਾ ਕਰ ਸਕੀ। ਸਾਲ 2014 'ਚ ਜਦੋਂ ਚੀਨੀ ਰਾਸ਼ਟਰਪਤੀ ਨੇ ਭਾਰਤ ਦਾ ਦੌਰਾ ਕੀਤਾ ਤਾਂ ਭਾਰਤ ਅਤੇ ਚੀਨ 'ਚ ਕੋ-ਪ੍ਰੋਡਕਸ਼ਨ ਐਗਰੀਮੈਂਟ ਹੋਇਆ। ਇਸ ਤੋਂ ਬਾਅਦ 'ਧੂਮ 3' ਅਤੇ 'ਹੈਪੀ ਨਿਊ ਈਅਰ' ਚੀਨ 'ਚ ਰਿਲੀਜ਼ ਕੀਤੀ ਗਈ।
ਇਸ ਫਿਲਮਾਂ ਨੇ ਕੀਤਾ ਅੱਛਾ ਬਿਜਨੇਸ
ਫਿਲਮ  ਕਮਾਈ           ਸਕਰੀਂਸ
1. ਦੰਗਲ    1000 ਕਰੋੜ ਰੁ.   9000
2. ਸੀਕਰੇਟ ਸੁਪਰਸਟਾਰ    760 ਕਰੋੜ ਰੁ .  11000 + 
3. ਬਜਰੰਗੀ ਭਾਈਜਾਨ    295 ਕਰੋੜ ਰੁ .  8000
4. ਹਿੰਦੀ ਮੀਡਿਅਮ    220 ਕਰੋੜ ਰੁ .  18000

(ਆਂਕੜੇ ਨਿਰਮਾਤਾਵਾਂ  ਦੇ ਅਨੁਸਾਰ ਹਨ।) 
ਸਾਡੀ ਫੈਮਿਲੀ ਵੈਲਿਊਜ਼ ਵੀ ਇਕ ਵਰਗੀ
ਇਰੋਜ਼ ਪ੍ਰੋਡਕਸ਼ਨ ਦੀ ਅਮਿਤਾ ਨਾਇਡੂ ਦਾ ਕਹਿਣਾ ਹੈ ਕਿ ਸਲਮਾਨ ਖਾਨ ਦੀ 'ਬਜਰੰਗੀ ਭਾਈਜਾਨ' ਨੇ ਵੀ ਚੀਨ 'ਚ ਚੰਗਾ ਕਾਰੋਬਾਰ ਕੀਤਾ। ਇਸ ਦਾ ਵੀ ਕਾਰਨ ਇਹੀ ਹੈ ਕਿ ਫਿਲਮ ਨੇ ਚੀਨੀ ਦਰਸ਼ਕਾਂ ਦੇ ਮਨ ਨੂੰ ਛੂਹਿਆ। ਚੀਨੀ ਦਰਸ਼ਕ ਐਕਸ਼ਨ ਫਿਲਮਾਂ ਲਈ ਆਪਣੀਆਂ ਲੋਕਲ ਫਿਲਮਾਂ ਅਤੇ ਹਾਲੀਵੁੱਡ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੂੰ ਭਾਰਤੀ ਫਿਲਮਾਂ ਵਲੋਂ ਹਿਊਮਨ ਡਰਾਮਾ ਅਤੇ ਅੱਛਾ ਮਿਊਜ਼ਿਕ ਚਾਹੀਦਾ। ਫਿਲਮ ਹਿੰਦੀ ਮੀਡਿਅਮ ਦੇ ਨਿਰਮਾਤਾ ਭੂਸ਼ਣ ਕੁਮਾਰ ਕਹਿੰਦੇ ਹਨ ਕਿ ਮੈਂ ਅਪ੍ਰੈਲ 'ਚ ਹੀ ਚੀਨ ਗਿਆ ਸੀ। ਉੱਥੇ ਆਪਣੀ ਫਿਲਮ ਲਈ ਦਰਸ਼ਕਾਂ ਨੂੰ ਹੱਸਦੇ, ਰੋਂਦੇ ਕਿਰਦਾਰ ਨਾਲ ਜੁੜਦੇ ਜਾਂ ਭਾਵੁਕ ਹੁੰਦੇ ਦੇਖਿਆ ਹੈ। ਇਹ ਮੇਰੇ ਲਈ ਵੱਡੀ ਲਰਨਿੰਗ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News