ਅਮਿਤਾਭ ਤੋਂ ਬਾਅਦ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਆਮਿਰ ਖਾਨ

8/21/2019 4:14:41 PM

ਮੁੰਬਈ (ਬਿਊਰੋ) : ਮਹਾਰਾਸ਼ਟਰ ਲਈ ਇਲਾਕਿਆਂ 'ਚ ਇਸ ਸਾਲ ਮੀਂਹ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ 'ਚ ਇਨ੍ਹਾਂ ਵਿਗੜੇ ਹਾਲਾਤ 'ਚ ਹੁਣ ਬਾਲੀਵੁੱਡ ਸਿਤਾਰਿਆਂ ਵਲੋਂ ਮਦਦ ਦਾ ਹੱਥ ਅੱਗੇ ਆਇਆ ਹੈ। ਬੀ-ਟਾਉਨ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਤੇ ਗਾਇਕਾ ਲਤਾ ਮੰਗੇਸ਼ਕਰ ਸਮੇਤ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ। ਬੀਤੇ ਦਿਨੀਂ ਅਮਿਤਾਭ ਬੱਚਨ ਨੇ ਸੂਬੇ ਦੀ ਮਦਦ ਲਈ ਵੱਡੀ ਰਕਮ ਦਾਨ ਕੀਤੀ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਆਮਿਰ ਖਾਨ ਤੇ ਲਤਾ ਮੰਗੇਸ਼ਕਰ ਸਮੇਤ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ।

PunjabKesari

ਉਨ੍ਹਾਂ ਟਵੀਟ 'ਚ ਲਿਖਿਆ, ''ਆਮੀਰ ਖਾਨ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦੀ ਮਦਦ ਕੀਤੀ, ਧੰਨਵਾਦ।'' ਸੀ. ਐੱਮ. ਫੜਨਵੀਸ ਦੇ ਟਵੀਟ ਤੋਂ ਜਾਣਕਾਰੀ ਮਿਲੀ ਹੈ ਕਿ ਲਤਾ ਨੇ ਵੀ ਸੀ. ਐੱਮ. ਫੰਡ ਨੂੰ 11 ਲੱਖ ਰੁਪਏ ਦਾਨ ਕੀਤੇ ਹਨ। ਬਾਲੀਵੁੱਡ ਤੋਂ ਇਲਾਵਾ ਮਰਾਠੀ ਸਿਨੇਮਾ ਦੇ ਕਲਾਕਾਰ ਵੀ ਸੂਬੇ ਦੀ ਆਰਥਿਕ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮਰਾਠੀ ਸਿਨੇਮਾ ਦੇ ਐਕਟਰ ਅਸ਼ੋਕ ਸਰਫ ਨੇ ਵੀ ਪੀੜਤਾਂ ਦੀ ਮਦਦ ਲਈ 'ਵੈਕਿਊਮ ਕਲੀਨਰ”ਨਾਂ ਦਾ ਪ੍ਰੋਗਰਾਮ ਕਰਕੇ ਤਿੰਨ ਲੱਖ ਰੁਪਏ ਦੀ ਮਦਦ ਕੀਤੀ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਹੜ੍ਹ ਪੀੜਤਾਂ ਦੀ ਮਦਦ ਲਈ 52 ਲੱਖ ਰੁਪਏ ਦਾਨ ਕਰ ਚੁੱਕੇ ਹਨ। ਇਸ ਦੀ ਜਾਣਕਾਰੀ ਵੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵੀਟ ਕਰਕੇ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News