ਆਮਿਰ ਖਾਨ ਨੇ ਸੰਨੀ ਲਿਓਨ ਦੇ ਬਰਥਡੇ ''ਤੇ ਸ਼ੇਅਰ ਕੀਤੀ ਖਾਸ ਪੋਸਟ

5/14/2019 12:16:56 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਬੀਤੇ ਦਿਨੀਂ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਆਪਣਾ ਇਹ ਖਾਸ ਦਿਨ ਪਤੀ ਤੇ ਬੱਚਿਆਂ ਨਾਲ ਬਿਤਾਇਆ। ਸੰਨੀ ਦੇ ਪਤੀ ਡੈਨੀਅਲ ਵੈੱਬਰ ਨੇ ਉਸ ਦੇ ਬਰਥਡੇ 'ਤੇ ਇਕ ਸਪੈਸ਼ਲ ਮੈਸੇਜ ਵੀ ਲਿਖਿਆ। ਉਸ ਨੇ ਸੋਸ਼ਲ ਮੀਡੀਆ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੰਨੀ ਦੇ ਬਰਥਡੇ 'ਤੇ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਵੀ ਉਸ ਲਈ ਬਰਥਡੇ ਪੋਸਟ ਲਿਖੀ, ਜੋ ਹੁਣ ਕਾਫੀ ਵਾਇਰਲ ਹੋ ਰਹੀ ਹੈ।

Screenshot of Aamir khan Insta story
ਦੱਸ ਦਈਏ ਕਿ ਆਮਿਰ ਖਾਨ ਨੇ ਸੰਨੀ ਲਿਓਨੀ ਲਈ ਇੰਸਟਾਗ੍ਰਾਮ ਸਟੋਰ 'ਤੇ ਮੈਸੇਜ ਸ਼ੇਅਰ ਕੀਤਾ ਸੀ। ਆਮਿਰ ਖਾਨ ਨੇ ਲਿਖਿਆ, 'ਡਿਅਰ ਸੰਨੀ ਲਿਓਨੀ। ਜਨਮਦਿਨ ਦੀ ਹਾਰਦਿਕ ਸ਼ੁੱਭਕਾਮਨਾਵਾਂ। ਉਮੀਦ ਕਰਦਾ ਹਾਂ ਕਿ ਤੁਹਾਡਾ ਦਿਨ ਚੰਗਾ ਬੀਤਿਆ ਹੋਵੇਗਾ। ਇਹ ਸਾਲ ਵੀ ਤੁਹਾਡੇ ਲਈ ਚੰਗਾ ਜਾਵੇਗਾ। ਲਵ ਏ।' ਆਮਿਰ ਖਾਨ ਤੇ ਸੰਨੀ ਲਿਓਨ ਇਕ-ਦੂਜੇ ਦੀ ਕਾਫੀ ਇੱਜਤ ਕਰਦੇ ਹਨ। ਇਕ ਇੰਟਰਵਿਊ ਦੌਰਾਨ ਸੰਨੀ ਨੇ ਉਸ ਦੇ ਅਤੀਤ ਨੂੰ ਲੈ ਕੇ ਕੰਟਰੋਵਰਸ਼ੀਅਲ ਸਵਾਲ ਪੁੱਛੇ ਗਏ ਸਨ। ਉਦੋਂ ਆਮਿਰ ਖਾਨ ਨੇ ਸੰਨੀ ਲਿਓਨ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ''ਮੈਨੂੰ ਸੰਨੀ ਲਿਓਨ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਵੇਗੀ ਅਤੇ ਉਸ ਦੇ ਅਤੀਤ ਨਾਲ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।''

 
 
 
 
 
 
 
 
 
 
 
 
 
 

@sunnyleone - So many things to write and so much that comes to mind that it’s impossible to express in a post!!! You are the greatest , warmest, kindest human I have ever met !!! I have watched you do more for others then yourself over and over in life !!! I have been by your side through every crazy Jouney and road we choose to travel on !!! Happy Birthday and Happy Mother’s Day to the greatest women on earth !!! I love you forever !!! You are still the sexiest women EVER !!! Xoxo

A post shared by Daniel "Dirrty" Weber (@dirrty99) on May 12, 2019 at 4:35am PDT


ਦੱਸਣਯੋਗ ਹੈ ਕਿ ਸੰਨੀ ਲਿਓਨ ਤਮਿਲ ਫਿਲਮਾਂ 'ਚ ਆਉਣ ਵਾਲੀ ਹੈ ਅਤੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News