ਧੀ ਦੇ 21ਵੇਂ ਜਨਮਦਿਨ 'ਤੇ ਭਾਵੁਕ ਹੋਏ ਆਮਿਰ ਖਾਨ, ਸਾਂਝੀ ਕੀਤੀ ਤਸਵੀਰ

5/10/2019 11:40:12 AM

ਮੁੰਬਈ(ਬਿਊਰੋ)— ਆਮਿਰ ਖਾਨ ਦੀ ਧੀ ਈਰਾ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅੱਜ ਈਰਾ ਆਪਣਾ 21ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ ਬਾਲੀਵੁੱਡ ਐਕਟਰ ਆਮਿਰ ਖਾਨ ਨੇ ਟਵਿਟਰ 'ਤੇ ਆਪਣੀ ਧੀ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਇਕ ਭਾਵੁਕ ਮੈਸੇਜ ਲਿਖਿਆ ਹੈ। ਆਮਿਰ ਨੇ ਲਿਖਿਆ ਹੈ,''21ਵਾਂ ਜਨਮ ਦਿਨ ਮੁਬਾਰਕ ਹੋਵੇ ਈਰਾ । ਵਿਸ਼ਵਾਸ਼ ਨਹੀਂ ਹੁੰਦਾ ਕਿ ਤੂੰ ਏਨੀਂ ਜਲਦੀ ਵੱਡੀ ਹੋ ਗਈ । ਤੂੰ ਮੇਰੇ ਲਈ ਹਮੇਸ਼ਾ 6 ਸਾਲ ਦੀ ਰਹੇਗੀ । ਲਵ ਯੂ' ।''


ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਈਰਾ ਬਹੁਤ ਹੀ ਪਿਆਰੀ ਲੱਗ ਰਹੀ ਹੈ, ਜੇਕਰ ਆਮਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਬੇ ਵਾਲਾਂ ਤੇ ਮੁੱਛਾਂ ਦੇ ਨਾਲ ਨਜ਼ਰ ਆ ਰਹੇ ਹਨ।
PunjabKesari
ਆਮਿਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਉਹ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਡਾ' 'ਚ ਕੰਮ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News