ਗੁਪਤ ਤਰੀਕੇ ਨਾਲ ਇਸ ਅਦਾਕਾਰਾ ਨੇ ਕਰਵਾਈ ਮੰਗਣੀ, ਅਗਲੇ ਮਹੀਨੇ ਹੋਵੇਗਾ ਵਿਆਹ

3/18/2019 10:30:35 AM

ਨਵੀਂ ਦਿੱਲੀ (ਬਿਊਰੋ) — ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵੱਡੇ ਪਰਦੇ ਤੋਂ ਲੈ ਕੇ ਛੋਟੇ ਪਰਦੇ ਦੇ ਸਿਤਾਰੇ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਉਥੇ ਹੀ ਇਸ ਲਿਸਟ 'ਚ 'ਖਤਰੋਂ ਕੇ ਖਿਲਾੜੀ' ਸੀਜ਼ਨ 4 ਦੀ ਜੇਤੂ ਰਹਿ ਚੁੱਕੀ ਆਰਤੀ ਛਾਬੜੀਆ ਦਾ ਨਾਂ ਵੀ ਜੁੜ ਚੁੱਕਾ ਹੈ।

PunjabKesari

ਉਹ ਵਿਸ਼ਾਰਦ ਬੀੜੇਸੀ ਨਾਲ ਵਿਆਹ ਕਰਵਾਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਗੁਪਤ ਤਰੀਕੇ ਮੰਗਣੀ ਕਰਵਾ ਲਈ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਦੋਵਾਂ ਨੇ ਮੌਰੀਸ਼ਸ 'ਚ 11 ਮਾਰਚ ਨੂੰ ਮੰਗਣੀ ਕਰਵਾਈ ਹੈ। ਹੁਣ ਦੋਵੇਂ ਵਿਆਹ ਦੀਆਂ ਤਿਆਰੀਆਂ ਨੂੰ ਲੈ ਰੁੱਝੇ ਹੋਏ ਹਨ।
PunjabKesari
ਵਿਸ਼ਾਰਦ ਟੈਕਸ ਕੰਸਲਟੈਂਟ ਹੈ, ਜਿਸ ਦਾ ਮੁੱਖ ਬਿਜ਼ਨੈੱਸ ਮੌਰੀਸ਼ਸ 'ਚ ਹੈ। ਜਾਣਕਾਰੀ ਮੁਤਾਬਕ ਦੋਵੇਂ ਵਿਆਹ ਕਰਵਾਉਣ ਤੋਂ ਬਾਅਦ ਮੁੰਬਈ ਸ਼ਿਫਟ ਹੋਣ ਜਾਣਗੇ।

PunjabKesari

ਵਿਸ਼ਾਰਦ ਨੂੰ ਬਿਜ਼ਨੈੱਸ ਦੇ ਸਿਲਸਿਲੇ 'ਚ ਕਾਫੀ ਟਰੈਵਲ (ਸਫਰ) ਕਰਨਾ ਪੈਂਦਾ ਹੈ ਪਰ ਉਸ ਨੂੰ ਮੁੰਬਈ 'ਚ ਸੈਟਲ ਹੋਣ 'ਚ ਕੋਈ ਔਖ ਨਹੀਂ ਹੈ। ਖਬਰਾਂ ਹਨ ਕਿ ਦੋਵੇਂ ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News