ਅਧਿਆਪਕ ਦਿਵਸ ’ਤੇ ਮਿਊਜ਼ਿਕ ਕੰਪੋਜ਼ਰ ਆਸ਼ੀਸ਼ ਰੇਗੋ ਨੇ ਲਾਂਚ ਕੀਤਾ ਗੀਤ ‘ਗੁਰੂ ਨਮਨ’ (ਵੀਡੀਓ)

9/5/2020 3:00:04 PM

ਮੁੰਬਈ (ਬਿਊਰੋ)– 5 ਸਤੰਬਰ ਨੂੰ ਦੁਨੀਆ ਭਰ ’ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕਾਂ ਦਾ ਸਾਡੀ ਜ਼ਿੰਦਗੀ ’ਚ ਕਿੰਨਾ ਮਹੱਤਵਪੂਰਨ ਯੋਗਦਾਨ ਹੈ, ਇਹ ਸਾਨੂੰ ਸਭ ਨੂੰ ਪਤਾ ਹੈ। ਹਾਲ ਹੀ ’ਚ ਅਧਿਆਪਕਾਂ ਤੇ ਗੁਰੂਆਂ ਨੂੰ ਸਮਰਪਿਤ ਇਕ ਅਜਿਹਾ ਹੀ ਗੀਤ ਰਿਲੀਜ਼ ਹੋਇਆ ਹੈ, ਜੋ ਸਾਨੂੰ ਅਧਿਆਪਕਾਂ ਤੇ ਗੁਰੂਆਂ ਦੇ ਸਨਮਾਨ ਦੀ ਗੱਲ ਸਿਖਾਉਂਦਾ ਹੈ।

ਮਿਊਜ਼ਿਕ ਕੰਪੋਜ਼ਰ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸੈਕਟਰੀ ਆਸ਼ੀਸ਼ ਰੇਗੋ ਵਲੋਂ ਗੀਤ ‘ਗੁਰੂ ਨਮਨ’ ਤਿਆਰ ਕੀਤਾ ਗਿਆ ਹੈ। ਗੀਤ ਦੀ ਖਾਸੀਅਤ ਇਹ ਹੈ ਕਿ ਇਸ ’ਚ 9 ਗਾਇਕਾਂ ਤੇ ਕੰਪੋਜ਼ਰਜ਼ ਵਲੋਂ ਗੀਤ ਨੂੰ 9 ਭਾਸ਼ਾਵਾਂ ’ਚ ਗਾਇਆ ਗਿਆ ਹੈ।

ਇਨ੍ਹਾਂ ਗਾਇਕਾਂ ਤੇ ਕੰਪੋਜ਼ਰਜ਼ ’ਚ ਕੀਰਤੀ ਸਗਾਠੀਆ, ਹਰੀਕੇਸ਼ ਕਨਿਤਕਰ, ਹਮਸਿਕਾ ਲਈਰ, ਪਿੰਕੀ ‘ਪੀਕਾਕ’ ਮੈਦਾਸਨੀ, ਪੰਡਿਤ ਸੋਮੇਸ਼ ਮਾਥੁਰ, ਲੌਰਾ ਸਵਿੰਸਕਾ, ਸੁਜਾਤਾ ਮਜੂਮਦਰ, ਆਸ਼ੀਸ਼ ਰੇਗੋ ਤੇ ਜਸਟਿਨ ਉਦੈ ਦੁਓ ਸ਼ਾਮਲ ਹਨ। ਗੀਤ ਨੂੰ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ, ਬੰਗਾਲੀ ਤੇ ਤਾਮਿਲ ਭਾਸ਼ਾਵਾਂ ’ਚ ਗਾਇਆ ਗਿਆ ਹੈ।

ਦੱਸਣਯੋਗ ਹੈ ਕਿ ਆਸ਼ੀਸ਼ ਰੇਗੋ ਨੇ ਆਜ਼ਾਦੀ ਦਿਹਾੜੇ ਮੌਕੇ 100 ਮਿਊਜ਼ਿਕ ਕੰਪੋਜ਼ਰਜ਼ ਨੂੰ ਇਕੱਠਿਆਂ ਲਿਆ ਕੇ ਵੀ ਇਕ ਗੀਤ ਤਿਆਰ ਕੀਤਾ ਸੀ। ‘ਗੁਰੂ ਨਮਨ’ ਗੀਤ ਦੀ ਵੀਡੀਓ ਕੇ. ਸੀ. ਲੋਏ ਵਲੋਂ ਡਾਇਰੈਕਟ ਕੀਤੀ ਗਈ ਹੈ ਤੇ ਗੀਤ ਨੂੰ ਆਸ਼ੀਸ਼ ਰੇਗੋ ਤੇ ਜਸਟਿਨ ਉਦੈ ਦੁਓ ਨੇ ਕੰਪੋਜ਼ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News