''ਦਾਦਾ ਸਾਹਿਬ ਫਾਲਕੇ ਐਵਾਰਡ'' ਲਈ ਫਾਈਨਲ ''ਚ ਪਹੁੰਚੀ ਸ਼ਾਰਟ ਫਿਲਮ ''ਆਟੇ ਦੀ ਚਿੜੀ''

4/24/2019 10:13:59 AM

ਜਲੰਧਰ (ਪੁਨੀਤ) - ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ ਦੇ ਮਲਟੀ ਮੀਡੀਆ ਦੇ ਵਿਦਿਆਰਥੀ ਤੇ ਪ੍ਰੋਡਿਊਸਰ/ਲੇਖਕ ਵਿਨੀਤ ਦੀਵਾਨ, ਡਾਇਰੈਕਟਰ ਆਫ ਫੋਟੋਗ੍ਰਾਫੀ ਸ਼ੁਭਮ ਵਰਮਾ ਤੇ ਸਹਾਇਕ ਅਮਨਦੀਪ ਸਿੰਘ ਸਮੇਤ ਰਿਤੇਸ਼ ਸਰਨਾ ਨੂੰ ਮਿਲ ਕੇ 5 ਦੋਸਤਾਂ ਵਲੋਂ ਬਣਾਈ ਗਈ 15 ਮਿੰਟ ਦੀ ਸ਼ਾਰਟ ਫਿਲਮ 'ਆਟੇ ਦੀ ਚਿੜੀ' ਦੀ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੋਣ ਹੋਈ ਹੈ। ਦੇਸ਼ ਵਿਦੇਸ਼ ਤੋਂ 4000 ਦੇ ਲਗਭਗ ਸ਼ਾਰਟ ਫਿਲਮਾਂ ਦੀ ਐਂਟਰੀ ਇਸ ਲਈ ਆਈ ਸੀ ਪਰ ਸਿਰਫ 300 ਫਿਲਮਾਂ ਸ਼ਾਰਟ ਲਿਸਟ ਹੋਈਆਂ, ਜਿਨ੍ਹਾਂ 'ਚ 'ਆਟੇ ਦੀ ਚਿੜੀ' ਵੀ ਸ਼ਾਮਲ ਹੈ।
ਇਸ ਫਿਲਮ 'ਚ 'ਮਾਂ ਦੇ ਪਿਆਰ ਤੇ ਦੁਆਵਾਂ ਨਾਲ ਬੱਚੇ ਨੂੰ ਦਿਲ 'ਚ ਸੰਜੋਅ ਕੇ ਰੱਖਣ 'ਤੇ ਰੋਸ਼ਨੀ ਪਾਈ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹ੍ਹਾਂ ਮਾਂ ਪਿਆਰ, ਦੁਆਵਾਂ ਨਾਲ ਬੱਚੇ ਦੇ ਸਿਹਤਮੰਦ ਜੀਵਨ ਲਈ ਕਾਮਨਾਵਾਂ ਕਰਦੀ ਹੈ ਅਤੇ ਕਿਵੇਂ ਉਹ ਬੱਚੇ ਨੂੰ ਖੁਸ਼ ਕਰਨ ਲਈ ਆਪਣੇ ਹੱਥੀਂ ਆਟੇ ਦੀ ਚਿੜੀ ਬਣਾ ਕੇ ਦਿੰਦੀ ਹੈ। ਬੱਚਿਆਂ ਵਲੋਂ 2 ਚਿੜੀਆਂ ਨੂੰ ਮਾਂ ਦੀ ਮੌਤ ਦੇ ਬਾਅਦ ਵੀ ਸੰਜੋਅ ਕੇ ਰੱਖਣਾ ਇਸ ਫਿਲਮ ਦਾ ਸਿਰਲੇਖ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News