B''Day Spl: ਇਕ ਸਮੇਂ ’ਚ ਸ਼ਾਹਰੁਖ ਦੀ ਆਵਾਜ਼ ਬਣ ਗਏ ਸਨ ਅਭਿਜੀਤ ਭੱਟਾਚਾਰੀਆ

10/30/2019 11:47:16 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਗਾਇਕ ਅਭਿਜੀਤ ਭੱਟਾਚਾਰੀਆ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ। ਅਭਿਜੀਤ ਭੱਟਾਚਾਰੀਆ ਦਾ ਜਨਮ 30 ਅਕਤੂਬਰ 1958 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਹੋਇਆ। ਬੰਗਾਲੀ ਪਰਿਵਾਰ ਵਿਚ ਜਨਮੇ ਅਭਿਜੀਤ ਚਾਰ ਭਰਾ-ਭੈਣਾਂ ਚੋਂ ਸਭ ਤੋਂ ਛੋਟੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। 1970 ਤੋਂ ਹੀ ਉਨ੍ਹਾਂ ਨੇ ਸਟੇਜ ’ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਅਭਿਜੀਤ ਦੇ ਜਨਮਦਿਨ ’ਤੇ ਜਾਣਦੇ ਹਾਂ, ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ
PunjabKesari
ਅਭਿਜੀਤ 1981 ਵਿਚ ਕਾਨਪੁਰ ਤੋਂ ਮੁੰਬਈ ਪਹੁੰਚੇ। ਗੀਤ ਵਿਚ ਦਿਲਚਸਪੀ ਹੋਣ ਕਾਰਨ ਉਨ੍ਹਾਂ ਨੇ ਗਾਇਕ ਬਨਣ ਵੱਲ ਧਿਆਨ ਦਿੱਤਾ। ਇਕ ਦਿਨ ਉਨ੍ਹਾਂ ਨੂੰ ਮਸ਼ਹੂਰ ਸੰਗੀਤਕਾਰ ਆਰ. ਡੀ. ਬਰਮਨ ਨੇ ਫੋਨ ਕੀਤਾ ਅਤੇ ਦੇਵ ਆਨੰਦ ਦੇ ਬੇਟੇ ਦੀ ਫਿਲਮ ‘ਆਨੰਦ ਓਰ ਆਨੰਦ’ ਗੀਤ ਦਾ ਆਫਰ ਦਿੱਤਾ।
PunjabKesari
90 ਦੇ ਦਹਾਕੇ ਵਿਚ ਜਦੋਂ ਕੁਮਾਰ ਸਾਨੂ ਅਤੇ ਉਦਿੱਤ ਨਾਰਾਇਣ ਦਾ ਸਿੱਕਾ ਚੱਲ ਰਿਹਾ ਸੀ, ਉਸ ਸਮੇਂ ਅਭਿਜੀਤ ਦਾ ਗੀਤ ‘ਵਾਅਦਾ ਰਹਾ ਸਨਮ’ ਸੁਪਰਹਿੱਟ ਹੋਇਆ। ਇਹ ਗੀਤ ਅਕਸ਼ੈ ਕੁਮਾਰ ’ਤੇ ਫਿਲਮਾਇਆ ਗਿਆ ਸੀ। ਇਕ ਤੋਂ ਬਾਅਦ ਇਕ ਹਿੱਟ ਗੀਤਾਂ ਨੇ ਅਭਿਜੀਤ ਨੂੰ ਉਸ ਦੌਰ ਦੇ ਸਭ ਤੋਂ ਮਸ਼ਹੂਰ ਗਾਇਕਾਂ ਦੀ ਲਿਸਟ ਵਿਚ ਸ਼ਾਮਿਲ ਕਰ ਦਿੱਤਾ। ਇਹੀ ਨਹੀਂ ਉਸ ਸਮੇਂ ਅਭਿਜੀਤ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਗਾਇਕਾਂ ’ਚੋਂ ਇਕ ਸਨ।
PunjabKesari
ਸ਼ਾਹਰੁਖ ਲਈ ਅਭਿਜੀਤ ਨੇ ‘ਅੰਜ਼ਾਮ’ ਫਿਲਮ ਦਾ ਗੀਤ ‘ਬੜੀ ਮੁਸ਼ਕਿਲ ਹੈ ਖੋਇਆ ਮੇਰਾ ਦਿਲ ਹੈ’ ਗੀਤ ਗਾਇਆ। ਇਹ ਗੀਤ ਇੰਨਾ ਹਿੱਟ ਹੋਇਆ ਕਿ ਉਨ੍ਹਾਂ ਨੂੰ ਸ਼ਾਹਰੁਖ ਦੀ ਆਵਾਜ਼ ਕਿਹਾ ਜਾਣ ਲੱਗਾ ਸੀ। ਉਨ੍ਹਾਂ ਨੇ ਸ਼ਾਹਰੁਖ ਲਈ ‘ਯਸ ਬੌਸ’, ‘ਜੋਸ਼’, ‘ਬਾਦਸ਼ਾਹ’, ‘ਫਿਰ ਵੀ ਦਿਲ ਹੈ ਹਿੰਦੂਸਤਾਨੀ’, ‘ਚਲਤੇ-ਚਲਤੇ’ ਅਤੇ ‘ਮੈਂ ਹੂੰ ਨਾ’ ਵਰਗੀਆਂ ਕਈ ਫਿਲਮਾਂ ਵਿਚ ਆਪਣੀ ਆਵਾਜ਼ ਦਿੱਤੀ।
PunjabKesari
ਬਾਅਦ ਵਿਚ ਸ਼ਾਹਰੁਖ ਅਤੇ ਅਭਿਜੀਤ ਵਿਚਕਾਰ ਦਰਾਰ ਪੈਦਾ ਹੋ ਗਈ। ਅਭਿਜੀਤ ਨੇ ਸ਼ਾਹਰੁਖ ਲਈ ਕਿਹਾ ਸੀ,‘‘ਮੈਂ ਆਪਣੀ ਆਵਾਜ਼ ਨਾਲ ਸ਼ਾਹਰੁਖ ਨੂੰ ਰਾਕਸਟਾਰ ਬਣਾਇਆ। ਮੈਂ ਉਨ੍ਹਾਂ ਲਈ ਇਕ ਤੋਂ ਵੱਧ ਕੇ ਇਕ ਹਿੱਟ ਗੀਤ ਗਾਏ। ਜਿਵੇਂ ਹੀ ਮੈਂ ਸ਼ਾਹਰੁਖ ਲਈ ਗੀਤ ਗਾਉਣਾ ਬੰਦ ਕਰ ਦਿੱਤਾ, ਉਹ ਲੂੰਗੀ ਡਾਂਸ ਕਰਨ ਲੱਗੇ।’’ ਅਭਿਜੀਤ ਕਈ ਵਾਰ ਆਪਣੇ ਗੀਤਾਂ ਤੋਂ ਜ਼ਿਆਦਾ ਵਿਵਾਦਿਤ ਬਿਆਨਾਂ ਕਾਰਨ ਖਬਰਾਂ ਵਿਚ ਬਣੇ ਰਹੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News