ਫਿਲਹਾਲ 'ਬੰਟੀ ਔਰ ਬਬਲੀ' ਦਾ ਸੀਕਵਲ ਨਹੀਂ : ਅਭਿਸ਼ੇਕ ਬੱਚਨ

9/3/2018 11:39:02 AM

ਮੁੰਬਈ (ਬਿਊਰੋ)— ਅਭਿਨੇਤਾ ਅਭਿਸ਼ੇਕ ਬੱਚਨ ਨੇ ਦੱਸਿਆ ਕਿ ਫਿਲਮਕਾਰ ਆਦਿਤਿਆ ਚੋਪੜਾ 2005 ਦੀ ਹਿੱਟ ਫਿਲਮ 'ਬੰਟੀ ਔਰ ਬਬਲੀ' ਦਾ ਸੀਕਵਲ ਬਣਾਉਣ ਬਾਰੇ ਸੋਚ ਰਹੇ ਸਨ ਪਰ ਉਸ ਵੇਲੇ ਕੋਈ ਕਹਾਣੀ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਵਿਚਾਰ ਛੱਡ ਦਿੱਤਾ। ਹਾਲ ਹੀ 'ਚ ਆਈਆਂ ਖਬਰਾਂ 'ਚ ਦੱਸਿਆ ਗਿਆ ਸੀ ਕਿ ਇਸ ਫਿਲਮ ਦੇ ਸੀਕਵਲ 'ਤੇ ਕੰਮ ਕੀਤਾ ਜਾ ਰਿਹਾ ਹੈ ਪਰ ਅਭਿਸ਼ੇਕ ਬੱਚਨ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ। ਫਿਲਮ 'ਧੂਮ-4' 'ਚ ਕੰਮ ਕਰਨ ਸਬੰਧੀ ਅਫਵਾਹਾਂ ਬਾਰੇ ਅਭਿਸ਼ੇਕ ਨੇ ਕਿਹਾ ਕਿ ਅਜੇ ਤਕ ਆਦਿਤਿਆ ਚੋਪੜਾ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਉਹ ਅਜਿਹੀਆਂ ਅਫਵਾਹਾਂ 'ਤੇ ਭਰੋਸਾ ਨਹੀਂ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News