ਅਭਿਸ਼ੇਕ ਨੂੰ ਯੂਜ਼ਰਸ ਨੇ ਦਿੱਤੀ ''ਵੜਾ-ਪਾਵ'' ਦੀ ਰੇਹੜੀ ਲਾਉਣ ਦੀ ਸਲਾਹ, ਭੜਕੇ ਯੂਨੀਅਰ ਬੱਚਨ

9/28/2018 10:02:57 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਦਾ ਟਰੋਲਰ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਉਹ ਆਏ ਦਿਨ ਹੀ ਟਰੋਲਰਸ ਦਾ ਸ਼ਿਕਾਰ ਹੋ ਜਾਂਦੇ ਹਨ। ਅਭਿਸ਼ੇਕ ਵੀ ਕਰਾਰਾ ਜਵਾਬ ਦੇ ਕੇ ਟਰੋਲਰਸ ਦਾ ਮੂੰਹ ਬੰਦ ਕਰਨਾ ਜਾਣਦੇ ਹਨ। ਇਕ ਵਾਰ ਫਿਰ ਅਭਿਸ਼ੇਕ ਨੂੰ ਟਰੋਲ ਕੀਤਾ ਗਿਆ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਪੋਸਟ ਕਰਕੇ ਅਭਿਸ਼ੇਕ ਨੂੰ ਐਕਟਿੰਗ ਛੱਡ 'ਵੜਾ-ਪਾਵ' ਦਾ ਸਟਾਲ ਲਾਉਣ ਦੀ ਸਲਾਹ ਦਿੱਤੀ ਹੈ। ਟਰੋਲਰ ਨੂੰ ਲੱਗਦਾ ਹੈ ਕਿ ਅਭਿਸ਼ੇਕ ਚੰਗੇ ਐਕਟਰ ਨਹੀਂ ਹਨ ਅਤੇ ਉਨ੍ਹਾਂ ਦਾ ਕਰੀਅਰ ਸਿਰਫ ਨੈਪੋਟਿਜ਼ਮ ਕਰਕੇ ਹੀ ਚੱਲ ਰਿਹਾ ਹੈ।

 

ਟਰੋਲਰ ਨੇ ਫਿਲਮ 'ਮਨਮਰਜ਼ੀਆਂ' ਦੀ ਨਾਕਾਮਯਾਬੀ ਦਾ ਕਾਰਨ ਵੀ ਅਭਿਸ਼ੇਕ ਨੂੰ ਹੀ ਕਿਹਾ ਹੈ। ਡਾਕਟਰ ਹਰਸ਼ਵਰਧਨ ਨਾਂ ਦੇ ਯੂਜ਼ਰ ਨੇ ਪੋਸਟ 'ਚ ਲਿਖਿਆ, “ਮਨਮਰਜ਼ੀਆਂ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਜੂਨੀਅਰ ਬੱਚਨ 'ਚ ਚੰਗੀ ਫਿਲਮ ਨੂੰ ਫਲਾਪ ਕਰਨ ਦੀ ਵੀ ਸ਼ਾਨਦਾਰ ਤਾਕਤ ਹੈ। ਉਸ ਦੀ ਇਸ ਕਲਾ ਦੀ ਤਾਰੀਫ ਕਰੋ, ਇਹ ਕਲਾ ਸਭ ਕੋਲ ਨਹੀਂ ਹੁੰਦੀ। ਹੁਣ ਭਾਈ-ਭਤੀਜਵਾਦ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਸਟਾਰ ਕਿੱਡਸ ਨੂੰ ਵੜਾ-ਪਾਵ ਵੇਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। 'ਸਤ੍ਰੀ' ਨੇ ਸਾਬਿਤ ਕੀਤਾ ਹੈ ਕਿ ਟੈਲੇਂਟ ਨੂੰ ਯਾਦ ਕੀਤਾ ਜਾਂਦਾ ਹੈ।''

 

ਇਸ ਮਗਰੋਂ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, “ਪੂਰੀ ਇੱਜ਼ਤ ਨਾਲ ਸਰ, ਮੈਂ ਇਕ ਸਨਮਾਂਨਤ ਡਾਕਟਰ ਤੋਂ ਉਮੀਦ ਕਰਦਾ ਹਾਂ ਕਿ ਕੁਝ ਵੀ ਕਹਿਣ ਤੋਂ ਪਹਿਲਾਂ ਸਾਰੇ ਫੈਕਟ ਤੇ ਫਿੱਗਰ ਚੈੱਕ ਕੀਤੇ ਹੋਣੇ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਇਹੀ ਤੁਸੀਂ ਆਪਣੇ ਮਰੀਜ਼ਾਂ ਨਾਲ ਵੀ ਕਰਦੇ ਹੋਵੋਗੇ। ਕੁਝ ਵੀ ਅਜਿਹਾ ਕਰਨ ਤੋਂ ਪਹਿਲਾਂ, ਜੋ ਤੁਹਾਨੂੰ ਸ਼ਰਮਿੰਦਾ ਕਰੇ, ਫਿਲਮ ਦੇ ਅਰਥ ਸ਼ਾਸਤਰ ਨੂੰ ਸਮਝ ਲਓ।'' ਇਸ ਦੇ ਨਾਲ ਹੀ ਅਭਿਸ਼ੇਕ ਨੇ ਅੱਗੇ ਲਿਖਿਆ, “ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੜਾ-ਪਾਵ ਦੇ ਸਟਾਲ ਦਾ ਮਾਲਕ ਹੋਣਾ ਜਾਂ ਇਸ ਨੂੰ ਚਲਾਉਣਾ ਵਾਕਿਆ ਹੀ ਸ਼ਾਨ ਦਾ ਕੰਮ ਹੈ। ਇਸ ਨੂੰ ਮਿਹਨਤ ਨਾਲ ਮਿਲੀ ਇੱਜ਼ਤ ਕਿਹਾ ਜਾਂਦਾ ਹੈ। ਦੂਜੇ ਪ੍ਰੋਫੈਸ਼ਨ 'ਤੇ ਮਿਹਰਬਾਨ ਹੋਣ ਦੀ ਕੋਸ਼ਿਸ਼ ਨਾ ਕਰੋ, ਸਭ ਆਪਣਾ ਬੈਸਟ ਕਰ ਰਹੇ ਹਨ।'' 

 

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਭਿਸ਼ੇਕ ਨੇ ਕਿਸੇ ਯੂਜ਼ਰ ਨੂੰ ਇੰਨੇ ਦਿਲਚਸਪ ਤਰੀਕੇ ਨਾਲ ਜਵਾਬ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਅਭਿਸ਼ੇਕ ਆਪਣੇ ਬੇਬਾਕ ਤਰੀਕੇ ਨਾਲ ਟਰੋਲਰ ਨੂੰ ਜਵਾਬ ਦੇ ਕੇ ਲਾਈਮਲਾਈਟ 'ਚ ਆਏ ਸਨ। ਅਨੁਰਾਗ ਕਸ਼ਯਪ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਮਨਮਰਜ਼ੀਆਂ' 'ਚ ਅਭਿਸ਼ੇਕ ਬੱਚਨ, ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨੇ ਕੰਮ ਕੀਤਾ ਤੇ ਫਿਲਮ ਹੁਣ ਤੱਕ ਸਿਰਫ 24 ਕਰੋੜ ਦੀ ਕਮਾਈ ਕੀਤੀ ਹੈ।

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News