''ਗੁਲਾਬ ਜਾਮੁਨ'' ਨਾਲ ਸਿਲਵਰ ਸਕ੍ਰੀਨ ''ਤੇ ਐਸ਼ਵਿਰਆ-ਅਭਿਸ਼ੇਕ ਕਰਨਗੇ ਵਾਪਸੀ
9/19/2018 9:29:36 AM
ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਦੀ ਫਿਲਮ 'ਮਨਮਰਜ਼ੀਆਂ' ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਤੋਂ ਪਹਿਲਾਂ ਜੂਨੀਅਰ ਵੀ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਫਿਲਮ 'ਫੰਨੇ ਖਾਂ' ਨਾਲ ਆਪਣਾ ਕਮਬੈਕ ਕਰ ਚੁੱਕੀ ਹੈ। ਹੁਣ ਪਤੀ-ਪਤਨੀ ਯਾਨੀ ਐਸ਼ਵਰਿਆ ਤੇ ਅਭਿਸ਼ੇਕ ਦੇ ਇੱਕਠੇ ਕੰਮ ਕਰਨ ਦੀ ਵਾਰੀ ਹੈ, ਜੋ ਉਹ ਫਿਲਮ 'ਗੁਲਾਬ ਜਾਮੁਨ' 'ਚ ਕਰ ਰਹੇ ਹਨ। ਇਹ ਖਬਰ ਤਾਂ ਪਹਿਲਾਂ ਹੀ ਆ ਚੁੱਕੀ ਸੀ ਕਿ ਅਭਿਸ਼ੇਕ-ਐਸ਼ਵਰਿਆ ਜਲਦ ਹੀ ਫਿਲਮ 'ਗੁਲਾਬ ਜਾਮੁਨ' ਦੀ ਸ਼ੂਟਿੰਗ ਕਰਨ ਵਾਲੇ ਹਨ ਪਰ ਇਸ ਦੀ ਸ਼ੂਟਿੰਗ ਕਦੋਂ ਹੋਣੀ ਹੈ, ਇਸ ਬਾਰੇ ਜਾਣਕਾਰੀ ਨਹੀਂ ਸੀ।
ਹਾਲ ਹੀ ਖਬਰ ਆਈ ਹੈ ਕਿ 'ਗੁਲਾਬ ਜਾਮੁਨ' ਦੀ ਸ਼ੂਟਿੰਗ ਦੋਵੇਂ ਸਟਾਰਸ ਅਗਲੇ ਸਾਲ ਹੀ ਸ਼ੁਰੂ ਸਕਣਗੇ। ਫਿਲਮ ਦੀ ਸ਼ੂਟਿੰਗ ਦੀਆਂ ਤਿਆਰੀਆ ਵੀ ਸ਼ੁਰੂ ਹੋ ਚੁੱਕੀਆਂ ਹਨ। ਇਸ ਫਿਲਮ ਨੂੰ ਅਨੁਰਾਗ ਕਸ਼ਅੱਪ ਹੀ ਡਾਇਰੈਕਟ ਕਰਨ ਵਾਲੇ ਹਨ। ਦੱਸ ਦੇਈਏ ਕਿ ਇਸ ਫਿਲਮ ਨਾਲ ਐਸ਼ਵਰਿਆ-ਅਭਿਸ਼ੇਕ ਦੀ ਜੋੜੀ 8 ਸਾਲ ਬਾਅਦ ਪਰਦੇ 'ਤੇ ਨਜ਼ਰ ਆਵੇਗੀ। ਪਹਿਲਾਂ ਖਬਰਾਂ ਸਨ ਕਿ ਦੋਵੇਂ ਇਸ ਫਿਲਮ ਦੀ ਸ਼ੂਟਿੰਗ ਅਕਤੂਬਰ 'ਚ ਸ਼ੁਰੂ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ।
ਹੁਣ ਇਸ ਫਿਲਮ ਲਈ ਅਗਲੇ ਸਾਲ ਫਲੋਰ 'ਤੇ ਆਉਣੀ ਹੈ। ਅਭਿਸ਼ੇਕ ਅਪਣੇ 2019 ਦੇ ਪ੍ਰੋਜੈਕਟ ਪਹਿਲੀ ਤਿਮਾਹੀ ਤਕ ਖਤਮ ਕਰ ਲੈਣਗੇ ਤੇ ਐਸ਼ਵਰਿਆ ਵੀ ਆਪਣਾ 'ਕਾਨਸ ਫਿਲਮ ਫੈਸਟੀਵਲ' ਦਾ ਕੰਮ ਉਦੋਂ ਤਕ ਖਤਮ ਕਰ ਲਵੇਗੀ।
ਇਸ ਤੋਂ ਬਾਅਦ ਫਿਲਮ ਜੂਨ-ਜੁਲਾਈ 2019 ਤਕ ਹੀ ਸ਼ੁਰੂ ਹੋ ਸਕੇਗੀ। ਮੇਕਰਸ ਨੇ ਫਿਲਮ ਦੀ ਤਿਆਰੀਆਂ ਸ਼ੁਰੂ ਕਰ ਲਈਆਂ ਹਨ ਤੇ ਇਸ ਦੀ ਲੋਕੇਸ਼ਨ ਦੀ ਰੇਕੀ ਤੇ ਸ਼ੈਡਿਊਲਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ ਦਾ ਐਲਾਨ ਵੀ ਮੇਕਰਸ ਜਲਦ ਹੀ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ