ਵਿਆਹ ਤੋਂ ਪਹਿਲਾਂ ਖੂਬ ਵਾਇਰਲ ਹੋਏ ਸਨ ਅਭਿਸ਼ੇਕ ਦੇ ਇਨ੍ਹਾਂ ਹਸੀਨਾਵਾਂ ਨਾਲ ਇਸ਼ਕ ਦੇ ਚਰਚੇ

4/20/2019 10:34:01 AM

ਮੁੰਬਈ (ਬਿਊਰੋ) — ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਅਭਿਸ਼ੇਕ ਬੱਚਨ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਇਸ ਸਪੈਸ਼ਲ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਮਾਲਦੀਵ ਗਏ ਹੋਏ ਹਨ, ਜਿਥੋ ਦੋਵਾਂ ਨੇ ਮਾਲਦੀਵ ਦੀਆਂ ਕੁਝ ਤਸਵੀਰਾਂ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਐਸ਼ਵਰਿਆ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਅਭਿਸ਼ੇਕ ਬੱਚਨ ਦਾ ਨਾਂ ਕਾਫੀ ਅਦਾਕਾਰਾਂ ਨਾਲ ਜੁੜ ਚੁੱਕਾ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਰਿਹਾ।

PunjabKesari
ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਵਾਇਰਲ ਹੋਈਆਂ ਸਨ ਕਿ ਅਭਿਸ਼ੇਕ ਕਰਿਸ਼ਮਾ ਕਪੂਰ ਨਾਲ ਵਿਆਹ ਕਰਵਾਉਣਗੇ ਅਤੇ ਦੋਵਾਂ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਅਭਿਸ਼ੇਕ ਨੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਸਾਲ 2007 'ਚ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਕਰਿਸ਼ਮਾ ਕਪੂਰ

ਸਭ ਤੋਂ ਪਹਿਲਾ ਅਭਿਸ਼ੇਕ ਦੀ ਜ਼ਿੰਦਗੀ 'ਚ ਕਰਿਸ਼ਮਾ ਆਈ। ਉਹ ਬਚਪਨ ਦੇ ਸਾਥੀ ਸਨ ਅਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਬਾਅਦ 'ਚ ਪਰਿਵਾਰ 'ਚ ਕੁਝ ਅਜਿਹੇ ਹਾਲਾਤ ਸਾਹਮਣੇ ਆਉਣ ਨਾਲ ਉਨ੍ਹਾਂ ਦਾ ਇਹ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ ਅਤੇ ਇਨ੍ਹਾਂ ਪੁਰਾਣਾ ਰਿਸ਼ਤਾਂ ਟੁੱਟ ਗਿਆ।

PunjabKesari

ਰਾਣੀ ਮੁਖਰਜੀ

ਕਰਿਸ਼ਮਾ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ 'ਚ ਅਭਿਸ਼ੇਕ ਬੱਚਨ ਦਾ ਦਿਲ ਰਾਣੀ ਮੁਖਰਜੀ 'ਤੇ ਆਇਆ। ਮਣੀਰਤਨਮ ਦੀ ਫਿਲਮ 'ਯੁਵਾ' ਤੋਂ ਉਹ ਇਕ-ਦੂਜੇ ਦੇ ਕਰੀਬ ਆਏ ਸਨ। ਲੋਕਾਂ ਨੂੰ ਵੀ ਇਨ੍ਹਾਂ ਦੀ ਜੋੜੀ ਕਾਫੀ ਪਸੰਦ ਆਈ ਪਰ ਮਾਂ ਜਯਾ ਬੱਚਨ ਨੂੰ ਅਭਿਸ਼ੇਕ-ਰਾਣੀ ਦਾ ਰਿਸ਼ਤਾ ਕੁਝ ਖਾਸ ਰਾਸ ਨਹੀਂ ਆਇਆ। ਦਰਅਸਲ ਜਯਾ ਬੱਚਨ ਨੂੰ ਰਾਣੀ ਦਾ ਬੈਲੇਂਸ ਅੰਦਾਜ਼ ਪਸੰਦ ਨਹੀਂ ਸੀ। ਜਯਾ ਬੱਚਨ ਨੂੰ ਰਾਣੀ ਮੁਖਰਜੀ ਘਮੰਡੀ ਲੱਗਦੀ ਸੀ। ਇਸ ਲਈ ਮਾਂ ਨੇ ਅਭਿਸ਼ੇਕ ਨੂੰ ਸਖਤੀ ਨਾਲ ਹਦਾਇਤ ਦਿੱਤੀ ਕਿ ਉਹ ਰਾਣੀ ਮੁਖਰਜੀ ਤੋਂ ਦੂਰ ਰਹੇ ਅਤੇ ਨਾ ਹੀ ਉਹ ਬੱਚਨ ਪਰਿਵਾਰ ਦੀ ਨੂੰਹ ਬਣ ਨਹੀਂ ਬਣ ਸਕਦੀ।

PunjabKesari

ਦੀਪਾਨੀਤਾ ਸ਼ਰਮਾ

ਇਕ ਸਮਾਂ ਅਜਿਹਾ ਵੀ ਸੀ ਜਦੋਂ ਅਭਿਸ਼ੇਕਾ ਦੇ ਇਕੱਲੇਪਨ 'ਚ ਉਨ੍ਹਾਂ ਦਾ ਜ਼ਿੰਦਗੀ 'ਚ ਮਾਡਲ ਦੀਪਾਨੀਤਾ ਸ਼ਰਮਾ ਆਈ ਸੀ। ਦੋਵਾਂ ਨੇ ਕਈ ਵਾਰ ਇਕੱਠੇ ਸਮਾਂ ਵੀ ਬਤੀਤ ਕੀਤਾ। ਬਾਅਦ 'ਚ ਦੀਪਾਨੀਤਾ ਨੇ ਅਭਿਸ਼ੇਕ ਲਈ ਸਪੈਸ਼ਲ ਪਾਰਟੀ ਵੀ ਰੱਖੀ ਸੀ ਪਰ ਉਸ ਸਮੇਂ ਅਭਿਸ਼ੇਕ ਨੂੰ ਐਸ਼ਵਰਿਆ ਨਾਲ ਪਿਆਰ ਹੋ ਗਿਆ ਸੀ। ਅਭਿਸ਼ੇਕ ਦੀਪਾਨੀਤਾ ਦੀ ਪਾਰਟੀ 'ਚ ਨਹੀਂ ਗਏ ਸਨ।

PunjabKesari

ਐਸ਼ਵਰਿਆ ਰਾਏ

ਇਸ ਤੋਂ ਬਾਅਦ ਅਭਿਸ਼ੇਕ ਅਸਫਲ ਫਿਲਮਾਂ ਅਤੇ ਟੁੱਟੇ ਦਿਲ ਨਾਲ ਐਸ਼ਵਰਿਆ ਨਾਲ ਮਿਲੇ। ਇਨ੍ਹਾਂ ਨੇ ਪਹਿਲਾ ਹੀ ਕਈ ਫਿਲਮਾਂ 'ਚ ਕੰਮ ਕੀਤਾ। ਉਸ ਸਮੇਂ ਐਸ਼ਵਰਿਆ ਦੀ ਜ਼ਿੰਦਗੀ 'ਚ ਸਲਮਾਨ ਖਾਨ ਅਤੇ ਫਿਰ ਵਿਵੇਕ ਓਬਰਾਏ ਸਨ। ਫਿਲਮ 'ਗੁਰੂ' ਦੀ ਸ਼ੂਟਿੰਗ ਦੌਰਾਨ ਐਸ਼ਵਰਿਆ ਤੇ ਅਭਿਸ਼ੇਕ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। 'ਗੁਰੂ' ਦੀ ਸਫਲਤਾ ਦੀ ਪਾਰਟੀ ਦੌਰਾਨ ਅਭਿਸ਼ੇਕ ਨੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News