B''DAY SPL: ਬੇਹੱਦ ਦਿਲਚਸਪ ਹੈ ਅਭਿਸ਼ੇਕ ਤੇ ਐਸ਼ਵਰਿਆ ਦੀ ਲਵਸਟੋਰੀ

2/5/2020 12:06:42 PM

ਮੁੰਬਈ(ਬਿਊਰੋ)- ਸਿਨੇਮਾਜਗਤ ਦੇ ਮਸ਼ਹੂਰ ਅਭਿਨੇਤਾ ਅਭਿਸ਼ੇਕ ਬੱਚਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਅਭਿਸ਼ੇਕ ਤੇ ਐਸ਼ਵਰਿਆ ਦੇ ਵਿਆਹ ਨੂੰ 12 ਸਾਲ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਇਨ੍ਹੇ ਲੰਬੇ ਸਮੇਂ ’ਚ ਇਨ੍ਹਾਂ ਦੋਵਾਂ ਦਾ ਰਿਸ਼ਤਾ ਕਾਫੀ ਮਜ਼ਬੂਤ ਹੋਇਆ ਹੈ। ਦੋਵੇਂ ਅਕਸਰ ਇਕ-ਦੂਜੇ ਨਾਲ ਕਿਸੇ ਨਾ ਕਿਸੇ ਐਵਾਰਡ ਫੰਕਸ਼ਨ ਜਾਂ ਫਿਰ ਕਿਸੇ ਪਾਰਟੀ ਵਿਚ ਨਜ਼ਰ ਆਉਂਦੇ ਹਨ। ਅਭਿਸ਼ੇਕ ਅਤੇ ਐਸ਼ਵਰਿਆ ਦਾ ਵਿਆਹ 20 ਅਪ੍ਰੈਲ, 2007 ਨੂੰ ਹੋਇਆ ਸੀ। ਉਸ ਸਮੇਂ ਐਸ਼ਵਰਿਆ 33 ਅਤੇ ਅਭਿਸ਼ੇਕ 31 ਦਾ ਸੀ। ਇਨ੍ਹਾਂ ਦੋਵਾਂ ਦੀ ਇਕ ਧੀ ਆਰਾਧਿਆ ਹੈ। ਅਭਿਸ਼ੇਕ ਦੇ ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ....

PunjabKesari

ਅਭਿਸ਼ੇਕ ਤੇ ਐਸ਼ਵਰਿਆ ਦੀ ਪਹਿਲੀ ਮੁਲਾਕਾਤ

ਅਭਿਸ਼ੇਕ ਅਤੇ ਐਸ਼ਵਰਿਆ ਦੀ ਪਹਿਲੀ ਵਾਰ ਸਾਲ 2000 ਵਿਚ ਹੋਈ ਸੀ, ਜਦੋਂ ਉਹ ਫਿਲਮ ‘ਢਾਈ ਅਕਸ਼ਰ ਪ੍ਰੇਮ ਕੇ’ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਦੋਸਤੀ ਹੋਈ, ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ 1997 ਵਿਚ ਮਿਲ ਚੁੱਕੇ ਸਨ, ਜਦੋਂ ਐਸ਼ ਅਭਿਸ਼ੇਕ ਦੇ ਵਧੀਆ ਦੋਸਤ ਬੌਬੀ ਦਿਓਲ ਨਾਲ ਫਿਲਮ ‘ਓਰ ਪਿਆਰ ਹੋ ਗਿਆ’ ਵਿਚ ਕੰਮ ਕਰ ਰਹੀ ਸੀ। ਜੇਕਰ ਦੋਵਾਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੂੰ ‘ਬੰਟੀ ਓਰ ਬਬਲੀ’ ਦੇ ‘ਕਜ਼ਰਾ ਰੇ’ ਗੀਤ ਦੀ ਸ਼ੂਟਿੰਗ ਦੌਰਾਨ ਪਿਆਰ ਹੋ ਗਿਆ ਸੀ।

PunjabKesari


ਅਭਿਸ਼ੇਕ ਨੇ ਐਸ਼ਵਰਿਆ ਨੂੰ ਕੀਤਾ ਸੀ ਅਨੋਖੇ ਅੰਦਾਜ਼ ਵਿਚ ਪ੍ਰਪੋਜ਼

ਅਭਿਸ਼ੇਕ ਨੇ ਇਕ ਇੰਟਰਵਿਊ ਵਿਚ ਦੱਸਿਆ,‘‘ਨਿਊਯਾਰਕ ਵਿਚ ਸ਼ੂਟਿੰਗ ਦੌਰਾਨ ਆਪਣੇ ਹੋਟਲ ਦੇ ਕਮਰੇ ਦੀ ਬਾਲਕਨੀ ਵਿਚ ਖੜ੍ਹੇ ਹੋ ਕੇ ਮੈਨੂੰ ਇਹ ਖਿਆਲ ਆਇਆ ਸੀ ਕਿ ਇਹ ਸ਼ਾਨਦਾਰ ਹੋਵੇਗਾ, ਜੇ ਮੈਂ ਐਸ਼ਵਰਿਆ ਨਾਲ ਵਿਆਹ ਕਰ ਸਕਿਆ। ਅਭਿਸ਼ੇਕ ਨੇ ਦੱਸਿਆ ਸੀ ਕਿ ਉਸ ਘਟਨਾ ਦੇ ਸਾਲਾਂ ਬਾਅਦ ਜਦੋਂ ‘ਗੁਰੂ’ ਦੇ ਪ੍ਰੀਮੀਅਰ ਲਈ ਦੋਵੇਂ ਟੋਰੰਟੋ ਗਏ ਹੋਏ ਸਨ। ਇਸੇ ਦੌਰਾਨ ਅਭਿਸ਼ੇਕ ਐਸ਼ਵਰਿਆ ਨੂੰ ਉਸੇ ਬਾਲਕਨੀ ਵਿਚ ਲੈ ਗਏ ਅਤੇ ਉਨ੍ਹਾਂ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।’’ ਐਸ਼ ਨੇ ਵੀ ਮੰਨਿਆ ਸੀ ਕਿ ਅਭਿਸ਼ੇਕ ਨੇ ਉਨ੍ਹਾਂ ਨੂੰ ਅਜ਼ੀਬੋ ਗਰੀਬ ਤਰੀਕੇ ਨਾਲ ਪ੍ਰਪੋਜ਼ ਕੀਤਾ ਸੀ। ਇਸ ਦੇ ਨਾਲ ਹੀ ਐਸ਼ਵਰਿਆ ਕਿਹਾ ਕਿ ਉਹ ਅਭਿਸ਼ੇਕ ਦੀ ਇਸ ਹਰਕਤ ਤੋਂ ਕਾਫ਼ੀ ਪ੍ਰਭਾਵਿਤ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁੱਝ ਸਮੇਂ ਬਾਅਦ ਵਿਆਹ ਕਰਵਾ ਲਿਆ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News