12 ਸਾਲ ਬਾਅਦ ਸਾਹਮਣੇ ਆਈਆਂ ਅਭਿਸ਼ੇਕ-ਐਸ਼ਵਰਿਆ ਦੇ ਵਿਆਹ ਦੀਆਂ ਤਸਵੀਰਾਂ

8/22/2019 5:15:09 PM

ਮੁੰਬਈ(ਬਿਊਰੋ)— ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਧੀ ਸ਼ਵੇਤਾ ਬੱਚਨ ਦੇ ਵਿਆਹ ਦੀਆਂ ਤਸਵੀਰਾਂ ਕੁਝ ਸਮੇਂ ਪਹਿਲਾਂ ਆਈਆਂ ਸਨ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਸ਼ਵੇਤਾ ਤੋਂ ਬਾਅਦ ਹੁਣ ਅਭਿਸ਼ੇਕ ਬੱਚਨ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਕਈ ਪ੍ਰੋਗਰਾਮਾਂ ਦੌਰਾਨ ਦੀਆਂ ਹਨ। ਸੰਗੀਤ ਸੈਰੇਮਨੀ 'ਚ ਅਮਿਤਾਭ ਬੱਚਨ ਅਤੇ ਜਯਾ ਬੱਚਨ ਨੇ ਪਰਫਾਰਮੈਂਸ ਵੀ ਦਿੱਤੀ ਸੀ। ਉਥੇ ਹੀ ਅਭਿਸ਼ੇਕ ਅਤੇ ਐਸ਼ਵਰਿਆ ਉਨ੍ਹਾਂ ਨੂੰ ਦੇਖ ਰਹੇ ਹਨ। ਤਸਵੀਰ 'ਚ ਪਿੱਛੇ ਰਿਸ਼ੀ ਕਪੂਰ ਦੀ ਭੈਣ ਰੀਮਾ ਜੈਨ ਵੀ ਨਜ਼ਰ ਆ ਰਹੀ ਹੈ।
PunjabKesari
ਫੈਸ਼ਨ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿਆਹ ਦੀ ਇਨ੍ਹਾਂ ਤਸਵੀਰਾਂ ਨੂੰ 12 ਸਾਲ ਬਾਅਦ ਸ਼ੇਅਰ ਕੀਤਾ ਹੈ। 2007 'ਚ ਦੋਵਾਂ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਨੂੰ ਸ਼ਾਨਦਾਰ ਬਣਾਉਣ 'ਚ ਅਮਿਤਾਭ ਬੱਚਨ ਨੇ ਕੋਈ ਕਸਰ ਨਹੀਂ ਛੱਡੀ ਸੀ। ਇਸ ਤਸਵੀਰ 'ਚ ਅਮਿਤਾਭ ਬੱਚਨ ਅਤੇ ਸ਼ਵੇਤਾ ਬੱਚਨ ਦੋਵੇਂ ਹੀ ਨੱਚਦੇ ਹੋਏ ਨਜ਼ਰ ਆ ਰਹੇ ਹਨ।
PunjabKesari
ਅਮਿਤਾਭ ਬੱਚਨ, ਜਯਾ ਬੱਚਨ ਅਤੇ ਸ਼ਵੇਤਾ ਬੱਚਨ ਇਕੱਠੇ ਦਿਖਾਈ ਦੇ ਰਹੇ ਹਨ। ਤਿੰਨਾਂ ਨੇ ਹੀ ਕਰੀਮ ਕਲਰ ਦੇ ਮੈਚਿੰਗ ਕੱਪੜੇ ਪਹਿਨੇ ਹੋਏ ਹਨ। ਜਯਾ ਬੱਚਨ ਵਿਆਹ ਦੀਆਂ ਰਸਮਾਂ ਨੂੰ ਨਿਭਾ ਰਹੀ ਹੈ, ਉਥੇ ਹੀ ਅਭਿਸ਼ੇਕ ਬੱਚਨ ਬੈਠੇ ਹੋਏ ਹਨ। ਇਸ ਰਸਮ ਦੇ ਦੌਰਾਨ ਪਰਿਵਾਰ ਦੇ ਬਾਕੀ ਮੈਬਰ ਆਲੇ- ਦੁਆਲੇ ਹਨ।
PunjabKesari
ਦੱਸ ਦੇਈਏ ਕਿ ਬੱਚਨ  ਪਰਿਵਾਰ ਨੇ ਵਿਆਹ ਦੇ ਇਨ੍ਹਾਂ ਤਮਾਮ ਪ੍ਰੋਗਰਾਮਾਂ ਦੌਰਾਨ ਅਬੂ ਜਾਨੀ ਸੰਦੀਪ ਖੋਸਲਾ ਦੀ ਡਰੈੱਸ ਪਹਿਨੀ। ਅਜਿਹੇ 'ਚ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਫੈਸ਼ਨ ਡਿਜ਼ਾਈਨਰ ਨੇ ਬੱਚਨ ਪਰਿਵਾਰ ਦਾ ਧੰਨਵਾਦ ਕਿਹਾ।
PunjabKesari
ਇਕ ਹੋਰ ਤਸਵੀਰ 'ਚ ਅਭਿਸ਼ੇਕ ਅਤੇ ਐਸ਼ਵਰਿਆ ਪਰਫੈਕਟ ਕਪਲ ਨਜ਼ਰ ਆ ਰਹੇ ਹਨ। ਅਭਿਸ਼ੇਕ ਨੇ ਕਰੀਮ ਕਲਰ ਦੀ ਸ਼ੇਰਵਾਨੀ ਪਹਿਨੀ ਹੋਈ ਹੈ, ਜਿਸ 'ਚ ਰੇਸ਼ਮ ਦਾ ਗੋਟਾ, ਸਟੋਨ ਅਤੇ ਮੋਤੀਆਂ ਦਾ ਵਰਕ ਹੈ। ਉਥੇ ਹੀ ਐਸ਼ਵਰਿਆ ਨੇ ਰੇਸ਼ਮ ਦਾ ਲਹਿੰਗਾ ਪਾਇਆ ਹੋਇਆ ਹੈ। ਹਲਕੇ ਨੀਲੇ ਰੰਗ ਦੇ ਇਸ ਲਹਿੰਗੇ 'ਚ ਐਸ਼ਵਰਿਆ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।
PunjabKesari
ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਨੇ ਇਕੱਠੇ ਕਈ ਫਿਲਮਾਂ ਕੀਤੀਆਂ ਹਨ। ਅਭਿਸ਼ੇਕ ਨੇ ਐਸ਼ ਨੂੰ ਨਿਊਯਾਰਕ 'ਚ ਪ੍ਰਪੋਜ਼ ਕੀਤਾ ਸੀ। ਕੁਝ ਹੀ ਸਮੇਂ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ। ਦੋਵਾਂ ਦੀ ਇਕ ਧੀ ਵੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News