''ਬੇਰੁਜ਼ਗਾਰ'' ਕਹਿਣ ''ਤੇ ਅਭਿਸ਼ੇਕ ਨੇ ਦਿੱਤਾ ਠੋਕਵਾਂ ਜਵਾਬ, ਲੋਕਾਂ ਦੀ ਕਰਾਈ ਬੋਲਤੀ ਬੰਦ

11/7/2019 9:00:31 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਅਭਿਸ਼ੇਕ ਬੱਚਨ ਟਰੋਲਸ ਦੇ ਨਿਸ਼ਾਨੇ 'ਤੇ ਆ ਹੀ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਕੰਮ ਨਾ ਮਿਲਣ ਦੇ ਚਲਦਿਆਂ ਟਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਹਿ ਦਿੱਤਾ ਤਾਂ ਅਭਿਸ਼ੇਕ ਨੇ ਵੀ ਅੱਗੋਂ ਠੋਕਵਾਂ ਜਵਾਬ ਦਿੱਤਾ ਹੈ। ਦਰਅਸਲ, ਸੋਮਵਾਰ ਵਾਲੇ ਦਿਨ ਅਭਿਸ਼ੇਕ ਬੱਚਨ ਨੇ ਆਪਣੇ ਟਵਿਟਰ 'ਤੇ ਇਕ ਪ੍ਰੇਰਣਾ ਦਾਇਕ ਪੋਸਟ ਪਾਈ ਸੀ, ਜਿਸ 'ਚ ਲਿਖਿਆ ਸੀ, ''ਜ਼ਿੰਦਗੀ 'ਚ ਇਕ ਉਦੇਸ਼ ਰੱਖੋ ਇਕ ਟੀਚਾ ਰੱਖੋ। ਜੇਕਰ ਤੁਸੀਂ ਕੁਝ ਅਸੰਭਵ ਪਾਉਣਾ ਚਾਹੁੰਦੇ ਹੋ ਤਾਂ ਦੁਨੀਆ ਨੂੰ ਇਹ ਦਿਖਾ ਦੇਵੋ ਕਿ ਕੁਝ ਵੀ ਅਸੰਭਵ ਨਹੀਂ ਹੈ।''

Abhishek Bachan reply
ਦੱਸ ਦਈਏ ਕਿ ਅਭਿਸ਼ੇਕ ਬੱਚਨ ਦਾ ਇਹ ਪੋਸਟ ਕੁਝ ਲੋਕਾਂ ਨੂੰ ਪਸੰਦ ਆਇਆ ਤੇ ਕੁਝ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਇਕ ਯੂਜ਼ਰ ਨੇ ਇਸ ਦੇ ਜਵਾਬ 'ਚ ਲਿਖ ਦਿੱਤਾ, ''ਉਸ ਵਿਅਕਤੀ ਨੂੰ ਤੁਸੀਂ ਕੀ ਕਹੋਗੇ ਜਿਹੜਾ ਸੋਮਵਾਰ ਦੇ ਦਿਨ ਵੀ ਖੁਸ਼ ਹੁੰਦਾ ਹੈ? ਬੇਰੁਜ਼ਗਾਰ!'' ਅਭਿਸ਼ੇਕ ਬੱਚਨ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ''ਨਹੀਂ ਮੈਂ ਸਹਿਮਤ ਨਹੀਂ ਹਾਂ! ਉਹ ਜੋ ਕੰਮ ਕਰਦੇ ਹਨ ਉਸ ਨਾਲ ਪਿਆਰ ਕਰਦੇ ਹਨ।'' ਉਨ੍ਹਾਂ ਦਾ ਇਹ ਜਵਾਬ ਫੈਨਜ਼ ਦਾ ਦਿਲ ਜਿੱਤ ਲੈ ਗਿਆ ਅਤੇ ਪ੍ਰਸ਼ੰਸਕਾਂ ਨੇ ਤਰੀਫਾਂ ਦੇ ਪੁਲ ਬੰਨ ਦਿੱਤੇ। ਹਾਲ 'ਚ ਬੇਟੀ ਅਤੇ ਪਤਨੀ ਨਾਲ ਰੋਮ ਪਹੁੰਚੇ ਅਭਿਸ਼ੇਕ ਬੱਚਨ ਇੱਥੇ ਪਤਨੀ ਐਸ਼ਵਰੀਆ ਰਾਏ ਬੱਚਨ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਅਭਿਸ਼ੇਕ ਬੱਚਨ ਦੀ ਅਗਲੀ ਫਿਲਮ ਅਨੁਰਾਗ ਬਾਸੁ ਨਾਲ ਹੈ, ਜਿਸ 'ਚ ਰਾਜ ਕੁਮਾਰ ਰਾਓ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਹੋਏ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News