ਪ੍ਰੋਡਿਊਸਰ ਪ੍ਰੀਤੀ ਸਿਮੋਸ ''ਤੇ ਇਸ ਕਾਮੇਡੀਅਨ ਨੇ ਲਾਏ ਦੋਸ਼

11/19/2019 4:47:41 PM

ਮੁੰਬਈ (ਬਿਊਰੋ) — 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 5' ਦੇ ਜੇਤੂ ਰਹਿ ਚੁੱਕੇ ਲੇਖਕ ਤੇ ਕਾਮੇਡੀਅਨ ਅਭਿਸ਼ੇਕ ਵਾਲੀਆ ਨੇ ਪ੍ਰੋਡਿਊਸਰ ਪ੍ਰੀਤੀ ਸਿਮੋਸ ਤੇ ਉਸ ਦੀ ਭੈਣ ਨੀਤੀ ਸਿਮੋਸ 'ਤੇ ਉਸ ਦੇ ਪੈਸੇ ਨਾ ਦੇਣ ਦਾ ਦੋਸ਼ ਲਾਇਆ ਹੈ। ਪ੍ਰੀਤੀ ਸਿਮੋਸ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੀ ਕ੍ਰਿਐਟਿਵ ਡਾਇਰੈਕਟਰ ਰਹਿ ਚੁੱਕੀ ਹੈ। ਦੋ ਸਾਲ ਪਹਿਲਾਂ ਕਪਿਲ ਸ਼ਰਮਾ ਨਾਲ ਹੋਏ ਝਗੜੇ ਤੋਂ ਬਾਅਦ ਪ੍ਰੀਤੀ ਸਿਮੋਸ ਕਪਿਲ ਤੋਂ ਵੱਖ ਹੋ ਗਈ ਸੀ। ਅਭਿਸ਼ੇਕ ਦੀ ਮੰਨੀਏ ਤਾਂ ਉਨ੍ਹਾਂ ਨੇ ਪ੍ਰੀਤੀ-ਨੀਤੀ ਦੇ ਬੈਨਰ ਹੇਠ ਨਿਰਮਿਤ ਸ਼ੋਅ 'ਮੂਵੀ ਮਸਤੀ ਵਿਦ ਮਨੀਸ਼ ਪਾਲ' ਦੇ ਲਈ ਕੰਮ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੇ ਪੈਸੇ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਇਨ੍ਹਾਂ ਦੋਵਾਂ ਨੇ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।


ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਭਿਸ਼ੇਕ ਨੇ ਦੱਸਿਆ, ''ਮੈਨੂੰ ਪ੍ਰੀਤੀ ਸਿਮੋਸ ਦਾ ਫੋਨ ਆਇਆ ਸੀ ਕਿ ਉਹ 'ਮੂਵੀ ਮਸਤੀ ਵਿਦ ਮਨੀਸ਼ ਪਾਲ' ਬਣਾ ਰਹੀ ਹੈ। ਉਨ੍ਹਾਂ ਨੇ ਮੈਨੂੰ ਆਫਿਸ 'ਚ ਬੁਲਾਇਆ। ਮੈਂ ਉਥੇ ਜਾ ਕੇ ਕੁਝ ਜੋਕਸ (ਚੁਟਕਲੇ) ਸੁਣਾਏ, ਜੋ ਉਨ੍ਹਾਂ ਨੂੰ ਚੰਗੇ ਲੱਗੇ ਅਤੇ ਉਨ੍ਹਾਂ ਨੇ ਦੂਜੇ ਹੀ ਦਿਨ ਸਭ ਕੁਝ ਫਾਈਨਲ ਕਰ ਦਿੱਤਾ।

Image may contain: text

ਪੈਸਿਆਂ ਨੂੰ ਲੈ ਕੇ ਥੋੜ੍ਹਾ ਨਿਗੋਸ਼ਿਏਟ ਕੀਤਾ ਤੇ ਫਿਰ ਅਸੀਂ ਕੰਮ ਸ਼ੁਰੂ ਕਰ ਦਿੱਤਾ। ਤਕਰੀਬਨ 12 ਦਿਨ ਮੈਂ ਉਸ ਲਈ ਕੰਮ ਕੀਤਾ ਤੇ ਫਿਰ ਅਚਾਨਕ ਪ੍ਰੀਤੀ ਵਲੋਂ ਮੈਸੇਜ ਆਇਆ ਕਿ ਉਸ ਦੇ ਕੋਲ ਰਾਈਟਰਸ ਬਹੁਤ ਜ਼ਿਆਦਾ ਹੋ ਗਏ ਹਨ, ਜਿਸ ਕਾਰਨ ਉਹ ਹੁਣ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ।

Image may contain: text

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਡਿਜੀਟਲ ਪਲੇਟਫਾਰਮ 'ਤੇ ਇਕ ਸ਼ੋਅ ਬਣਾਉਣ ਵਾਲੀ ਹੈ, ਜਿਸ ਲਈ ਉਹ ਮੈਨੂੰ ਫਿਰ ਤੋਂ ਆਨ-ਬੋਰਡ ਲਵੇਗੀ। ਮੈਂ ਉਸ ਦੀ ਗੱਲ ਮੰਨ ਲਈ ਤੇ ਕਿਹਾ ਕਿ ਜਿੰਨੇ ਦਿਨ ਮੈਂ ਕੰਮ ਕੀਤਾ, ਉਸ ਦੇ ਪੈਸੇ ਦੇ ਦਿਓ। ਇਸ ਦੇ ਲਈ ਵੀ ਉਹ ਤਿਆਰ ਹੋ ਗਈ ਸੀ ਪਰ ਬਾਅਦ 'ਚ ਮੁਕਰ ਗਈ।''

Image may contain: text

ਦੱਸਣਯੋਗ ਹੈ ਕਿ ਪ੍ਰੀਤੀ ਸਿਮੋਸ ਤੇ ਕਪਿਲ ਸ਼ਰਮਾ ਦੇ ਵਿਚਕਾਰ ਨਜ਼ਦੀਕੀਆਂ ਦੀ ਖਬਰਾਂ ਵੀ ਖੂਬ ਆਈਆਂ ਸਨ ਪਰ 2 ਸਾਲ ਪਹਿਲਾਂ ਹੋਏ ਝਗੜੇ ਤੋਂ ਬਾਅਦ ਇਹ ਦੋਵੇਂ ਵੱਖ ਹੋ ਗਏ।

Image may contain: textਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News