ਅਭਿਨੈ ’ਚ ਮੈਨੂੰ ਨਵੀਂ ਸੰਤੁਸ਼ਟੀ ਮਿਲੀ : ਸਵਾਨੰਦ ਕਿਰਕਿਰੇ

9/16/2019 8:32:44 AM

ਮੁੰਬਈ (ਭਾਸ਼ਾ) – ਸੰਗੀਤ ਦੇ ਖੇਤਰ ’ਚ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਸਵਾਨੰਦ ਕਿਰਕਿਰੇ ਦਾ ਕਹਿਣਾ ਹੈ ਕਿ ਪ੍ਰਸਿੱਧ ਰਾਸ਼ਟਰੀ ਨਾਟਕ ਵਿਦਿਆਲਿਆ (ਐੱਨ. ਐੱਸ. ਡੀ) ਨਾਲ ਹੋਣ ਦੀ ਵਜ੍ਹਾ ਤੋਂ ਅਭਨੈ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਉਸ ਲਈ ਇਕ ਦਮ ਤੋਂ ਦੂਜੇ ਗ੍ਰਹਿ ਦੀ ਹੋਵੇ। ਆਪਣੇ ਗੀਤਾਂ ਲਈ ਜਾਣੇ ਜਾਣ ਵਾਲੇ ਗੀਤਕਾਰ, ਲੇਖਕ ਤੇ ਗਾਇਕ ਹੁਣੇ ਜਿਹੇ ਮਰਾਠੀ ਫਿਲਮ ‘ਚੁੰਬਕ’ ’ਚਬੇਹਤਰੀਨ ਅਭਿਨੈ ਲਈ ਸਹਿ-ਅਭਿਨੇਤਾ ਦੇ ਰਾਟਰੀ ਪੁਰਸਕਾਰ ਲਈ ਚੁਣੇ ਗਏ ਹਨ। ਕਿਰਕਿਰੇ ਨੇ ਇਕ ਇੰਟਰਵਿਊ ’ਚ ਪੀ. ਟੀ. ਆਈ. ਭਾਸ਼ਾ ਨੂੰ ਦੱਸਿਆ, ‘‘ਮੈਨੂੰ ਅਭਿਨੈ ਆਉਂਦਾ ਹੈ ਅਤੇ ਮੈਂ ਆਪਣੀ ਜ਼ਿੰਦਗੀ ’ਚ ਕਲਾਕਾਰਾਂ ਨੂੰ ਦੇਖਿਆ ਤੇ ਜਾਣਿਆ ਹੈ।

ਨਵਾਜੂਦੀਨ ਸਿੱਦਿਕੀ ਮੇਰੇ ਬੈਚ ’ਚ ਸਨ। ਜੇਕਰ ਮੈਂ ਅਭਿਨੈ ਬਾਰੇ ਸੋਚਿਆ ਹੁੰaਦਾ ਤਾਂ 20 ਸਾਲ ਪਹਿਲਾਂ ਹੀ ਸ਼ੁਰੂ ਕਰ ਦਿੰਦਾ। ਮੈਂ ਗਾਣੇ ਲਿਖ ਕੇ ਕਿਉਂ ਸਮਾਂ ਬਰਬਾਦ ਕਰਦਾ? ਕਿਸੇ ਨੇ ਮੈਨੂੰ ‘ਚੁੰਬਰ’ ’ਚ ਅਭਿਨੈ ਦੀ ਪੇਸ਼ਕਸ਼ ਕੀਤੀ ਅਤੇ ਇਸ ਨੇ ਸਿਰਫ ਮੈਨੂੰ ਹੀ ਕਿਹਾ, ਸਾਰਿਆਂ ਨੂੰ ਹੈਰਾਨ ਕੀਤਾ। ਉਨ੍ਹਾਂ ਕਿਹਾ, ‘‘ਮੈੰ ਆਪਣੀ ਯਾਤਰਾ ’ਤੇ ਸਵਾਲ ਨਹੀਂ ਚੁੱਕਦਾ। ਪਰ ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾਪਰ ਅਭਿਨੈ ਅਜਿਹੀ ਨਵੀਂ ਚੀਜ਼ ਹੈ ਜਿਸ ’ਚ ਮੈਨੂੰ ਸੰਤੁਸ਼ਟੀ ਮਿਲੀ ਹੈ। ਮੈਂ ਕਦੇ ਅਭਿਨੇਤਾ ਬਣਨ ਬਾਰੇਸੋਚਿਆ ਵੀ ਨਹੀਂ ਸੀ ਅਤੇ ਮੈਂ ਹੁਣ ਰਾਸ਼ਟਰੀ ਪੁਰਸਕਾਰ ਜਿੱਤਣ ਵਾਲਾ ਕਲਾਕਾਰ ਹਾਂ। ਇਹ ਫਿਲਮ ਦੀ ਸੱਚਾਈ ਤੇ ਈਮਾਨਦਾਰੀ ਹੈ ਕਿ ਉਸ ਨੇ ਸਾਰਿਆਂ ਦਾ ਦਿਲ ਛੂਹ ਲਿਆ। ਇਕ ਛੋਟੀ ਫਿਲਮ ਰਾਸ਼ਟਰੀ ਪੁਰਸਕਾਰ ਦੇ ਵਿਸ਼ਾਲ ਸਮੁੰਦਰ ’ਚੋਂ ਚੁਣੀ ਗਈ। ਕਿਰਕਿਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਭਿਨੈ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਜਲਦੀ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News