ਅਭਿਨੇਤਾ ਸੰਚਯ ਦਾ ਵਟਸਐਪ ਅਕਾਊਂਟ ਹੋਇਆ ਹੈਕ

11/7/2019 9:52:32 AM

ਮੁੰਬਈ(ਭਾਸ਼ਾ)– ਫਿਲਮ ਅਭਿਨੇਤਾ ਸੰਚਯ ਗੋਸਵਾਮੀ ਨੇ ਇਕ ਅਗਿਆਤ ਵਿਅਕਤੀ ਵਲੋਂ ਉਨ੍ਹਾਂ ਦਾ ਵਟਸਐਪ ਅਕਾਊਂਟ ਹੈਕ ਕਰਨ ਅਤੇ ਉਨ੍ਹਾਂ ਦੇ ਦੋਸਤਾਂ ਤੇ ਸਹਿਯੋਗੀਆਂ ਨੂੰ ਇਤਰਾਜ਼ਯੋਗ ਵੀਡੀਓ ਕਾਲ ਕੀਤੇ ਜਾਣ ਸਬੰਧੀ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਫਿਲਮਾਂ ਅਤੇ ਟੀ. ਵੀ. ਸੀਰੀਅਲਾਂ ਵਿਚ ਕੰਮ ਕਰ ਚੁੱਕੇ ਗੋਸਵਾਮੀ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਵਟਸਐਪ ਅਕਾਊਂਟ ਤੱਕ ਗੈਰ-ਅਧਿਕਾਰਤ ਪਹੁੰਚ ਹਾਸਲ ਕਰ ਕੇ ਉਸ ਨੂੰ ਇਕ ਬਿਜ਼ਨੈੱਸ ਅਕਾਊਂਟ ਵਿਚ ਤਬਦੀਲ ਕਰ ਦਿੱਤਾ। ਹੈਕਰ ਨੇ ਬਾਅਦ ਵਿਚ ਉਨ੍ਹਾਂ ਦੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਅਸ਼ਲੀਲ ਸੰਦੇਸ਼ ਭੇਜਣੇ ਅਤੇ ਵੀਡੀਓ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੋਸਵਾਮੀ ਦੇ ਇਕ ਦੋਸਤ ਨੇ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ ਪਿੱਛੋਂ ਅਭਿਨੇਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
PunjabKesari
ਗੋਸਵਾਮੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਫੋਨ ’ਤੇ 6 ਅੰਕਾਂ ਦਾ ਇਕ ਓ. ਟੀ. ਪੀ. ਆਇਆ ਸੀ, ਜਿਸ ਨੂੰ ਉਸ ਨੇ ਬੇਧਿਆਨ ਕਰ ਦਿੱਤਾ। ਬਾਅਦ ਵਿਚ ਉਨ੍ਹਾਂ ਨੂੰ ਇਕ ਕੌਮਾਂਤਰੀ ਨੰਬਰ ਤੋਂ ਫੋਨ ਆਇਆ। ਉਨ੍ਹਾਂ ਸੋਚਿਆ ਕਿ ਅਮਰੀਕਾ ਵਿਚ ਰਹਿ ਰਹੇ ਉਨ੍ਹਾਂ ਦੇ ਭਰਾ ਦਾ ਇਹ ਫੋਨ ਹੋਵੇਗਾ। ਫੋਨ ’ਤੇ 6 ਅੰਕਾਂ ਦਾ ਕੰਪਿਊਟਰ ਜਨਰੇਟਡ ਪਿਨ ਵੇਖਦਿਆਂ ਹੀ ਉਨ੍ਹਾਂ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਫੋਨ ਬੰਦ ਹੋ ਗਿਆ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨੰਬਰ ਤੋਂ ਦੋਸਤਾਂ ਨੂੰ ਅਸ਼ਲੀਲ ਸੰਦੇਸ਼ ਜਾ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News