ਮਸ਼ਹੂਰ ਟੀ ਵੀ ਕਲਾਕਾਰ ਜਗੇਸ਼ ਮੁਕਾਟੀ ਦਾ ਹੋਇਆ ਦਿਹਾਂਤ
6/11/2020 8:03:45 PM

ਮੁੰਬਈ (ਬਿਊਰੋ) - ਟੈਲੀਵਿਜ਼ਨ ਸੀਰੀਅਲ ਦੇ ਚਰਚਿਤ ਕਲਾਕਾਰ ਜਗੇਸ਼ ਮੁਕਾਟੀ ਦਾ ਅੱਜ ਦਿਹਾਂਤ ਹੋ ਗਿਆ ਹੈ। 47 ਸਾਲ ਦੇ ਜਗੇਸ਼ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਮੁੰਬਈ ਦੇ ਇਕ ਨਿੱਜੀ ਹਸਤਪਤਾਲ 'ਚ ਦਾਖਲ ਸਨ ਤੇ ਬੀਤੀ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਏ । ਗੱਲ ਕਰੀਏ ਜਗੇਸ਼ ਮੁਕਾਟੀ ਦੇ ਕਰੀਅਰ ਦੀ ਤਾਂ ਉਨ੍ਹਾਂ ਨੇ ਗੁਜਰਾਤੀ ਥੀਏਟਰ 'ਚ ਕਲਾਕਾਰ ਵੱਜੋਂ ਖਾਸ ਪਹਿਚਾਣ ਬਣਾਈ।ਪਰ ਜਗੇਸ਼ ਮੁਕਾਟੀ ਨੂੰ ਟੀ ਵੀ ਸੀਰੀਅਲ 'ਸ਼੍ਰੀ ਗਣੇਸ਼' ਤੋਂ ਖਾਸ ਪਹਿਚਾਣ ਮਿਲੀ । ਜਿਸ 'ਚ ਜਗੇਸ਼ ਮੁਕਾਟੀ ਨੇ ਭਗਵਾਨ 'ਗਣੇਸ਼' ਦਾ ਕਿਰਦਾਰ ਨਿਭਾਇਆ ਸੀ।
ਇਸ ਇਲਾਵਾ ਤੋਂ ਜਗੇਸ਼ ਮੁਕਾਟੀ ਨੇ 'ਕਸਮ ਸੇ', 'ਅਮਿਤਾ ਕਾ ਅਮਿਤ' ਵਰਗੇ ਸੀਰੀਅਲ ਅਤੇ ਕਈ ਐਡ ਫਿਲਮਾਂ 'ਚ ਕੰਮ ਕੀਤਾ ਸੀ। ਜਗੇਸ਼ ਹਿੰਦੀ ਫਿਲਮ 'ਹੱਸੀ ਤੋਂ ਫਸੀ' ਤੇ 'ਮਨ' 'ਚ ਵੀ ਕੰਮ ਕਰ ਚੁੱਕੇ ਸਨ।ਜਗੇਸ਼ ਮੁਕਾਟੀ ਦੇ ਹੋਏ ਦਿਹਾਂਤ 'ਤੇ ਉਨ੍ਹਾਂ ਦੀ ਸਹਿ-ਕਲਾਕਾਰ ਰਹਿ ਚੁੱਕੀ ਅੰਬਿਕਾ ਰੰਜਨਕਰ ਨੇ ਜਗੇਸ਼ ਮੁਕਾਟੀ ਨਾਲ ਆਪਣੀ ਇਕ ਤਸਵੀਰ ਸਾਂਝੀ ਕਰ ਸ਼ਰਧਾਂਜਲੀ ਦਿੱਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ