ਜੋਬਨਪ੍ਰੀਤ ਨੇ ਪੰਜਾਬੀ ਮਾਂ ਬੋਲੀ ''ਤੇ ਸਾਂਝੇ ਕੀਤੇ ਵਿਚਾਰ, ਦਿੱਤਾ ਖਾਸ ਸੁਨੇਹਾ

9/28/2019 10:26:35 AM

ਜਲੰਧਰ (ਬਿਊਰੋ) — ਪੰਜਾਬ 'ਚ ਇਨੀਂ ਦਿਨੀਂ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਹਰ ਕੋਈ ਪੰਜਾਬੀ ਮਾਂ ਬੋਲੀ 'ਤੇ ਆਪਣੇ-ਆਪਣੇ ਵਿਚਾਰ ਰੱਖ ਰਿਹਾ ਹੈ। ਅਦਾਕਾਰ ਜੋਬਨਪ੍ਰੀਤ ਸਿੰਘ ਨੇ ਵੀ ਪੰਜਾਬੀ ਮਾਂ ਬੋਲੀ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਬਣਾਏ ਰੱਖਣ ਦਾ ਸੁਨੇਹਾ ਵੀ ਦਿੱਤਾ ਹੈ।”ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ... ਇਸ ਨੂੰ ਸਾਨੂੰ ਲਾਗੂ ਕਰਨ ਦੀ ਲੋੜ ਨੀ, ਇਹ ਤਾਂ ਸਾਡੇ ਖੂਨ 'ਚ ਹੈ। ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਜਾਂ ਭੁੱਲ ਸਕਦੇ ਆ, ਕਦੇ ਵੀ ਨੀ। ਅਸੀਂ ਸਾਰੇ ਪੰਜਾਬੀ ਆ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਸਾਰਿਆ ਨੂੰ ਆਪਸੀ ਭਾਈਚਾਰੇ ਅਤੇ ਸਨਮਾਨ ਨਾਲ ਰਹਿਣਾ ਚਾਹੀਦਾ। ਮੈਨੂੰ ਕਦੇ ਨੀ ਕੋਈ ਬਦਲ ਸਕਦਾ... ਮੈਂ ਪੰਜਾਬੀ ਆ ਤੇ ਆਖਰੀ ਸ਼ਾਹ ਤੱਕ ਪੰਜਾਬੀ ਰਹਿਣਾ ਅਤੇ ਤੁਸੀਂ ਵੀ ਸਾਰੇ ਪੰਜਾਬੀ ਹੋ ਤੁਹਾਨੂੰ ਵੀ ਕੋਈ ਕਦੇ ਨੀ ਬਦਲ ਸਕਦਾ। ਫਿਰ ਕਿਉਂ ਨਾ ਨਫਰਤ ਦੀ ਥਾਂ ਖੁਸ਼ੀਆਂ ਵੰਡੀਏ।

 
 
 
 
 
 
 
 
 
 
 
 
 
 

ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ .. ਇਸਨੂੰ ਸਾਨੂੰ ਲਾਗੂ ਕਰਨ ਦੀ ਲੋੜ ਨੀ , ਇਹ ਤਾਂ ਸਾਡੇ ਖ਼ੂਨ ਵਿੱਚ ਆ । ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਜਾਂ ਭੁੱਲ ਸਕਦੇ ਆ , ਕਦੇ ਵੀ ਨੀ । ਅਸੀਂ ਸਾਰੇ ਪੰਜਾਬੀ ਆ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਸਾਰਿਆ ਨੂੰ ਆਪਸੀ ਭਾਈਚਾਰੇ ਤੇ ਸਨਮਾਨ ਨਾਲ ਰਹਿਣਾ ਚਾਹੀਦਾ । ਮੈਨੂੰ ਕਦੇ ਨੀ ਕੋਈ ਬਦਲ ਨੀ ਸਕਦਾ ਮੈ ਪੰਜਾਬੀ ਆ ਤੇ ਆਖਰੀ ਸ਼ਾਹ ਤੱਕ ਪੰਜਾਬੀ ਰਹਿਣਾ ਤੇ ਤੁਸੀਂ ਵੀ ਸਾਰੇ ਪੰਜਾਬੀ ਓ ਥੋਨੂੰ ਵੀ ਕੋਈ ਕਦੇ ਨੀ ਬਦਲ ਸਕਦਾ । ਫਿਰ ਕਿਉ ਨਾ ਨਫ਼ਰਤ ਦੀ ਥਾਂ ਖੁਸ਼ੀਆਂ ਵੰਡੀਏ । #love #punjab #punjabi #beingpunjabi #surrey #jobanpreet #maaboli #ੳਅੲਸਹਕਖਗਘਙਚਛਜਝਞਟਠਡਢਣਤਥਦਧਨਪਫਬਭਮਯਰਲਵੜ❤❤

A post shared by Jobanpreet Singh (@jobanpreet.singh) on Sep 26, 2019 at 11:07pm PDT


ਦੱਸਣਯੋਗ ਹੈ ਕਿ ਜੋਬਨਪ੍ਰੀਤ ਸਿੰਘ ਪੰਜਾਬੀ ਫਿਲਮਾਂ 'ਚ ਛੋਟੀਆਂ-ਮੋਟੀਆਂ ਭੂਮਿਕਾਵਾਂ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। 'ਰੁਪਿੰਦਰ ਗਾਂਧੀ 2' ਅਤੇ 'ਕੰਡੇ' ਵਰਗੀਆਂ ਫਿਲਮਾਂ 'ਚ ਜੋਬਨਪ੍ਰੀਤ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ। ਜੋਬਨਪ੍ਰੀਤ ਦੀ ਬਤੌਰ ਮੁੱਖ ਅਦਾਕਾਰ ਪੰਜਾਬੀ ਫਿਲਮਾਂ 'ਚ  ਐਂਟਰੀ ਹੋਈ ਹੈ।  ਜੋਬਨਪ੍ਰੀਤ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦਾ ਨਾਂ ਹੈ 'ਸਾਕ', ਜੋ ਕਿ ਇਸੇ ਸਾਲ ਜੂਨ 'ਚ ਰਿਲੀਜ਼ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News