ਨਿਰਮਲ ਰਿਸ਼ੀ ਦੇ ਭਤੀਜੇ ਦੇ ਵਿਆਹ 'ਚ ਪੰਜਾਬੀ ਕਲਾਕਾਰਾਂ ਨੇ ਪਾਇਆ ਖੂਬ ਭੰਗੜਾ (ਵੀਡੀਓ)

11/9/2019 4:29:38 PM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਨਿਰਮਲ ਰਿਸ਼ੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਉਹ ਅਕਸਰ ਫਿਲਮਾਂ 'ਚ ਬਹੁਤ ਹੀ ਸਖਤ ਸੁਭਾਅ ਵਾਲੇ ਕਿਰਦਾਰਾਂ 'ਚ ਨਜ਼ਰ ਆਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਦਾ ਸੁਭਾਅ ਬਹੁਤ ਹੀ ਨਰਮ ਹੈ, ਜਿਸ ਦਾ ਅੰਦਾਜ਼ਾ ਗਾਇਕ ਹਰਜੀਤ ਹਰਮਨ ਵੱਲੋਂ ਸ਼ੇਅਰ ਕੀਤੀ ਇਕ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਹਰਜੀਤ ਹਰਮਨ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਨਿਰਮਲ ਰਿਸ਼ੀ ਦੇ ਭਤੀਜੇ ਦੇ ਸ਼ਗਨ ਦੀ ਹੈ, ਜਿਸ 'ਚ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਲੋਕ ਦੇਖੇ ਜਾ ਸਕਦੇ ਹਨ। ਹਰ ਕੋਈ ਹਰਜੀਤ ਹਰਮਨ ਦੇ ਗੀਤਾਂ 'ਤੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ।


ਦੱਸ ਦਈਏ ਕਿ ਨਿਰਮਲ ਰਿਸ਼ੀ ਵੀ ਆਪਣੇ ਭਤੀਜੇ ਦੇ ਸ਼ਗਨ 'ਤੇ ਖੂਬ ਗਿੱਧਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਨਿਰਮਲ ਰਿਸ਼ੀ ਤੇ ਹਰਜੀਤ ਹਰਮਨ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ। ਨਿਰਮਲ ਰਿਸ਼ੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਰ ਦੂਜੀ ਪੰਜਾਬੀ ਫਿਲਮ 'ਚ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ਨਾਲ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News