ਅਦਾਕਾਰ ਤੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦਿਹਾਂਤ, ਮਾਧੁਰੀ ਦੀ ਫਿਲਮ ਨਾਲ ਕੀਤਾ ਸੀ ਡੈਬਿਊ

2/18/2020 1:51:36 PM

ਨਵੀਂ ਦਿੱਲੀ (ਬਿਊਰੋ) : ਬੰਗਾਲੀ ਅਦਾਕਾਰ ਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਮਾਲ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਹੀ ਇੰਡਸਟਰੀ ਤੇ ਰਾਜਨੀਤੀ ਜਗਤ 'ਚ ਸੋਗ ਦੀ ਲਹਿਰ ਛਾਈ ਹੋਈ ਹੈ।

ਦੱਸ ਦਈਏ ਕਿ ਤਾਪਸ ਆਪਣੀ ਬੇਟੀ ਨੂੰ ਮਿਲਣ ਲਈ ਮੁੰਬਈ ਆਏ ਸਨ। ਉੱਥੇ ਜਦੋਂ ਉਹ ਕੋਲਕਾਤਾ ਵਾਪਸੀ ਲਈ ਰਵਾਨਾ ਹੋ ਰਹੇ ਸਨ ਉਦੋਂ ਏਅਰਪੋਰਟ 'ਤੇ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਹੋਇਆ। ਉਨ੍ਹਾਂ ਨੂੰ ਜੁਹੂ ਦੇ ਹਸਪਤਾਲ ਲੈ ਜਾਇਆ ਗਿਆ ਪਰ ਸਵੇਰੇ ਕਰੀਬ 4 ਵਜੇ ਉਨ੍ਹਾਂ ਨੇ ਦਮ ਤੋੜ ਦਿੱਤਾ।

ਖਬਰਾਂ ਮੁਤਾਬਿਕ ਉਨ੍ਹਾਂ ਨੂੰ ਦਿਲ ਤੋਂ ਸਬੰਧਿਤ ਸਮੱਸਿਆ ਪਹਿਲਾਂ ਵੀ ਸਨ। ਇਸ ਕਾਰਨ ਤੋਂ ਤਾਪਸ ਪਹਿਲਾਂ ਵੀ ਕਈ ਵਾਰ ਇਸ ਸਿਲਸਿਲੇ 'ਚ ਹਸਪਤਾਲ ਜਾ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ ਤਾਪਸ ਦਾ ਪਰਿਵਾਰ ਸਗੋਂ ਉਨ੍ਹਾਂ ਦੇ ਫੈਨਜ਼ ਕਾਫੀ ਦੁੱਖੀ ਹਨ।

ਦੱਸ ਦੇਈਏ ਕਿ ਤਾਪਸ ਦਾ ਜਨਮ ਪੱਛਮੀ ਬੰਗਾਲ ਦੇ ਚੰਦਰਨਗਰ 'ਚ ਹੋਇਆ ਸੀ। ਉਨ੍ਹਾਂ ਨੇ ਹੁਗਲੀ ਮੋਹਸਿਨ ਕਾਲਜ ਤੋਂ ਜੀਵ ਵਿਗਿਆਨ 'ਚ ਗ੍ਰੇਜੂਏਸ਼ਨ ਪੂਰੀ ਕੀਤੀ ਸੀ। ਬੰਗਾਲੀ ਸਿਨੇਮਾ 'ਚ 4 ਸਾਲ ਕੰਮ ਕਰਨ ਤੋਂ ਬਾਅਦ ਤਾਪਸ ਨੇ ਆਪਣੀ ਪਹਿਲੀ ਹਿੰਦੀ ਫਿਲਮ 'ਅਬੋਧ' 'ਚ ਲੀਡ ਰੋਲ ਪਲੇਅ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਮਾਧੁਰੀ ਦਿਕਸ਼ਿਤ ਨੇ ਅਪੋਜਿਟ ਰੋਲ ਪਲੇਅ ਕੀਤਾ ਸੀ। ਸਾਲ 1984 ਚ ਰਿਲੀਜ਼ ਹੋਈ ਹਿਰੇਨ ਨਾਗ ਨਿਰਦੇਸ਼ਿਤ ਫਿਲਮ 'ਅਬੋਧ' 'ਚ ਮਾਧੁਰੀ ਦਿਕਸ਼ਿਤ ਨੇ ਹਿੰਦੀ ਸਿਨੇਮਾ 'ਚ ਡੈਬਿਊ ਕੀ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News