ਸਿਆਸਤ ’ਚ ਨਹੀਂ ਖੇਡਣਗੇ ਸੰਜੇ ਦੱਤ ਸਿਆਸੀ ਪਾਰੀ, ਖੁਦ ਕੀਤਾ ਖੁਲਾਸਾ

8/27/2019 9:53:26 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਮਸ਼ਹੂਰ ਅਭਿਨੇਤਾ ਸੰਜੇ ਦੱਤ ਨੇ ਦੋਬਾਰਾ ਰਾਜਨੀਤੀ ’ਚ ਆਉਣ ਨੂੰ ਲੈ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੂੰ ਲੈ ਕੇ ਮਹਾਰਾਸ਼ਟਰ ਦੇ ਮੰਤਰੀ ਮਹਾਦੇਵ ਜਾਨਕਾਰ ਨੇ ਇਕ ਬਿਆਨ ਜ਼ਾਰੀ ਕਰਕੇ ਮੁੰਬਈ ’ਚ ਹਲਚਲ ਮਚਾ ਦਿੱਤੀ ਸੀ। ਜਾਨਕਾਰ ਨੇ ਕਿਹਾ ਕਿ ‘‘ਸੰਜੇ ਦੱਤ ਆਗਾਮੀ 25 ਸਤੰਬਰ ਨੂੰ ਰਾਸ਼ਟਰੀ ਸਮਾਜ ਪਾਰਟੀ ਜੁਆਇਨ ਕਰਨ ਵਾਲੇ ਹਨ। ਬਾਅਦ ਸੰਜੇ ਦੱਤ ਨੇ ਉਨ੍ਹਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।’’

ਜਾਨਕਾਰ ਮੇਰਾ ਭਰਾ ਹੈ ਪਰ ਰਾਜਨੀਤੀ ’ਚ ਨਹੀ ਆ ਰਿਹਾ : ਸੰਜੇ ਦੱਤ
ਸੰਜੇ ਦੱਤ ਨੇ ਖੁਦ ਦੇ ਸਿਆਸਤ ’ਚ ਆਉਣ ਨੂੰ ਲੈ ਕੇ ਉੱਡ ਰਹੀਆਂ ਖਬਰਾਂ ’ਤੇ ਸਪੱਸ਼ਟਤਾ ਨਾਲ ਕਿਹਾ ਕਿ ਉਹ ਫਿਲਹਾਲ ਰਾਜਨੀਤੀ ’ਚ ਨਹੀਂ ਆ ਰਹੇ। ਸਾਮਾਚਾਰ ਏਜੰਸੀ ਏ. ਐੱਨ. ਆਈ. ਦੇ ਟਵੀਟ ਮੁਤਾਬਕ, ‘‘ਮੈਂ ਕੋਈ ਪਾਰਟੀ ਜੁਆਇਨ ਨਹੀਂ ਕਰਾਂਗਾ। ਜਾਨਕਾਰ ਮੇਰਾ ਬਹੁਤ ਚੰਗਾ ਦੋਸਤ ਤੇ ਭਰਾ ਹੈ। ਮੈਂ ਦਿਲੋਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ।’’
ਸੰਜੇ ਦੱਤ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੇ ਆਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਾਏ ਜਾ ਰਹੇ ਅੰਦਾਜ਼ਿਆਂ ’ਤੇ ਵਿਰਾਮ ਲੱਗ ਗਿਆ ਹੈ। ਅਸਲ ’ਚ ਸੰਜੇ ਦੱਤ ਦੀ ਆਗਾਮੀ ਫਿਲਮ ‘ਪ੍ਰਸਥਾਨਮ’ ’ਚ ਉਹ ਇਕ ਰਾਜਨੇਤਾ ਦੇ ਕਿਰਦਾਰ ’ਚ ਹਨ। ਅਜਿਹੇ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਸ਼ਾਇਦ ਫਿਲਮ ਤੋਂ ਬਾਅਦ ਸੰਜੇ ਅਸਲ ਸਿਆਸਤ ’ਚ ਵੀ ਹੱਥ ਆਜਮਾਉਣ ਦੇ ਮੂਡ ’ਚ ਹਨ ਪਰ ਫਿਲਹਾਲ ਉਨ੍ਹਾਂ ਨੇ ਅਜਿਹੀਆਂ ਸੰਭਾਵਨਾਵਾਂ ਨੂੰ ਗਲਤ ਦੱਸ ਦਿੱਤਾ ਹੈ।

 

ਰਾਜਨੀਤੀ ਨਾਲ ਹੈ ਸੰਜੇ ਦੱਤ ਦਾ ਪੁਰਾਣਾ ਰਿਸ਼ਤਾ, ਸਜ਼ਾ ਦੇ ਚੱਲਦੇ ਰਾਜਨੀਤੀ ਤੋਂ ਹੋਏ ਸਨ ਵੱਖ
ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਤੇ ਭੈਣ ਪਿ੍ਰਯਾ ਦੱਤ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਸਿਆਸੀ ਰਾਜਨੀਤੀ ਕਰਦੇ ਰਹੇ ਹਨ। ਪਿਤਾ ਦੇ ਜਾਣ ਤੋਂ ਬਾਅਦ ਖੁਦ ਸੰਜੇ ਦੱਤ ਸਿਆਸੀ ਰਾਜਨੀਤੀ ’ਚ ਆ ਗਏ ਸਨ ਪਰ ਉਨ੍ਹਾਂ ’ਤੇ ਚੱਲ ਰਹੇ ਅਪਰਾਧੀ ਮਾਮਲਿਆਂ ਦੇ ਕਾਰਨ ਉਨ੍ਹਾਂ ਨੂੰ ਰਾਜਨੀਤੀ ਛੱਡਣੀ ਪਈ ਸੀ ਪਰ ਹੁਣ ਸੰਜੇ ਦੱਤ 1992 ਮੰੁਬਈ ਬੰਬ ਧਮਾਕੇ ਨਾਲ ਜੁੜੇ ਮਾਮਲੇ ’ਚ ਏ. ਕੇ. 47 ਰੱਖਣ ਦੇ ਜ਼ੁਰਮ ’ਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਹੁਣ ਰਾਜਨੀਤੀ ’ਚ ਉਨ੍ਹਾਂ ਦੇ ਕੋਈ ਰੋੜਾ ਨਹੀਂ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News