ਫਲ-ਸਬਜ਼ੀਆਂ ਵੇਚਣ ਲਈ ਮਜ਼ਬੂਰ ਹੋਇਆ ਆਯੂਸ਼ਮਾਨ ਨਾਲ ਕਈ ਹਿੱਟ ਫਿਲਮਾਂ ਦੇਣ ਵਾਲਾ ਇਹ ਅਦਾਕਾਰ

5/19/2020 11:28:17 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਜ਼ਾਰੀ ਹੈ। ਅਜਿਹੇ ਹਲਾਤਾਂ 'ਚ ਫਿਲਮਾਂ ਦੀ ਸ਼ੂਟਿੰਗ ਵੀ ਰੁਕੀ ਹੋਈ ਹੈ, ਜਿਸ ਦਾ ਅਸਰ ਹੁਣ ਕਲਾਕਾਰਾਂ 'ਤੇ ਵੀ ਦਿਖਾਈ ਦੇਣ ਲੱਗਾ ਹੈ। ਖਾਸ ਕਰਕੇ ਉਨ੍ਹਾਂ ਕਲਾਕਾਰਾਂ 'ਤੇ ਜਿਹੜੇ ਫਿਲਮਾਂ 'ਚ ਛੋਟੇ ਕਿਰਦਾਰ ਕਰਕੇ ਆਪਣਾ ਘਰ ਚਲਾਉਂਦੇ ਹਨ। ਇਸ ਤਰ੍ਹਾਂ ਦੇ ਹੀ ਇਕ ਅਦਾਕਾਰ ਸੋਲੰਕੀ ਦਿਵਾਕਰ ਹਨ, ਜਿਹੜੇ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਸੋਲੰਕੀ ਦਿਵਾਕਰ ਜਿਨ੍ਹਾਂ ਨੇ 'ਡਰੀਮ ਗਰਲ' ਅਤੇ 'ਤਿਤਲੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ, ਉਹ ਹੁਣ ਫਲ-ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ।

ਦੱਸ ਦਈਏ ਕਿ ਸੋਲੰਕੀ ਦੋ ਬੱਚਿਆਂ ਦੇ ਪਿਤਾ ਹਨ। ਸੋਲੰਕੀ ਦਾ ਮੰਨਣਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਉਹ ਇਸ ਕੰਮ ਨੂੰ ਕਰਕੇ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਖਿਆਲ ਹੈ।
This actor of the movie Dream Girl is selling fruits on the streets in lockdown details inside
ਮੈਂ ਹੱਥ 'ਤੇ ਹੱਥ ਰੱਖਕੇ ਨਹੀਂ ਬੈਠ ਸਕਦਾ। ਮੈਂ ਮਕਾਨ ਦਾ ਕਿਰਾਇਆ ਦੇਣਾ ਹੈ, ਇਸੇ ਕਰਕੇ ਮੈਂ ਫਲ ਵੇਚਣੇ ਸ਼ੁਰੂ ਕੀਤੇ ਹਨ। ਸੋਲੰਕੀ ਦਿਵਾਕਰ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਨਾ ਹੁੰਦਾ ਤਾਂ ਮੈਂ ਮੁੰਬਈ 'ਚ ਛੋਟੇ ਮੋਟੇ ਕਿਰਦਾਰ ਕਰਕੇ ਆਪਣਾ ਕੰਮ ਚਲਾਉਂਦਾ।

 
 
 
 
 
 
 
 
 
 
 
 
 
 

#dreamgirl #actor #annukapoor #solankidiwakar

A post shared by Solanki Diwakar (@solanki_diwakar) on Oct 9, 2019 at 5:09am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News