'ਕਾਲ ਗਰਲ' ਦੱਸ ਇਸ ਅਦਾਕਾਰਾ ਦੇ ਟਰੇਨ 'ਚ ਲਾਏ ਪੋਸਟਰ, ਮਾਮਲਾ ਪਹੁੰਚਿਆ ਥਾਣੇ

9/4/2019 4:40:46 PM

ਮੁੰਬਈ (ਬਿਊਰੋ) — 'ਤੁਮੈ ਅਮੈ ਮਿਲੇ', 'ਸੁਬਰਣਲਤਾ' ਤੇ 'ਭੂਮੀਕੰਨਿਆ' ਵਰਗੇ ਬੰਗਲੀ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੀ ਅਦਾਕਾਰਾ ਬ੍ਰਿਸ਼ਟੀ ਰਾਏ ਨਾਲ ਕੁਝ ਅਜਿਹਾ ਹੋਇਆ ਹੈ, ਜਿਸ ਤੋਂ ਬਾਅਦ ਉਹ ਬਹੁਤ ਪ੍ਰੇਸ਼ਾਨ ਹੋ ਗਈ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਵੱਖਰੇ-ਵੱਖਰੇ ਨੰਬਰਾਂ ਤੋਂ ਮਰਦ ਫੋਨ ਕਰ ਰਹੇ ਹਨ ਅਤੇ ਉਸ ਨਾਲ ਇਤਰਾਜ਼ਯੋਗ ਗੱਲਾਂ ਕਰ ਰਹੇ ਹਨ। ਮਾਮਲਾ ਕਾਫੀ ਗੰਭੀਰ ਹੈ। ਦਰਅਸਲ, ਕੋਲਕਾਤਾ ਦੀਆਂ ਲੋਕਲ ਟਰੇਨਾਂ, ਰੇਵਲੇ ਸਟੇਸ਼ਨਾਂ ਤੇ ਬੱਸ ਅੱਡਿਆਂ 'ਤੇ ਬ੍ਰਿਸ਼ਟੀ ਰਾਏ ਦੇ ਪੋਸਟਰ ਲੱਗੇ ਹੋਏ ਹਨ। ਇਨ੍ਹਾਂ ਪੋਸਟਰਾਂ 'ਤੇ ਬ੍ਰਿਸ਼ਟੀ ਦਾ ਨਾਂ ਤੇ ਉਸ ਦਾ ਫੋਨ ਨੰਬਰ ਵੀ ਲਿਖਿਆ ਹੈ ਪਰ ਇਹ ਵਿਗਿਆਪਨ ਪੋਸਟਰ ਕਿਸੇ ਟੀ. ਵੀ. ਸੀਰੀਅਲ ਦੇ ਨਹੀਂ ਸਗੋਂ ਐਸਕਾਰਟ ਸਰਵਿਸ ਦੇ ਵਿਗਿਆਪਨ ਹਨ। ਲੋਕ ਉਸ ਨੂੰ ਲਗਾਤਾਰ ਫੋਨ ਕਰਕੇ ਉਸ ਦੀ ਕੀਮਤ ਪੁੱਛ ਰਹੇ ਹਨ। ਇਸ ਪੋਸਟਰ 'ਚ ਲਿਖਿਆ ਹੈ, ''ਕੀ ਤੁਸੀਂ ਪ੍ਰੇਸ਼ਾਨ 'ਚ ਹੋ? ਕੀ ਤੁਹਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੈ? ਕੀ ਤੁਹਾਡੀ ਘਰਵਾਲੀ ਤੁਹਾਡੇ ਤੋਂ ਦੂਰ ਹੈ? ਚਿੰਤਾ ਨਾ ਕਰੋ, ਆ ਜਾਓ ਮੇਰੇ ਕੋਲ, ਮੈਂ ਬ੍ਰਿਸ਼ਟੀ ਰਾਏ, ਚਾਰਜਸ 20,000''। ਅਦਾਕਾਰਾ ਨੇ ਦੱਸਿਆ ਕਿ ਪੋਸਟਰ 'ਚ ਮੇਰਾ ਨੰਬਰ ਦੇ ਕੇ ਲਿਖਿਆ ਗਿਆ ਹੈ ਕਿ 'ਇਕੱਲੇ ਲੋਕ ਰਾਤ ਨੂੰ ਇਸ ਨੰਬਰ 'ਤੇ ਫੋਨ ਕਰਨ।'

ਇਸ ਮਾਮਲੇ ਤੋਂ ਪ੍ਰੇਸ਼ਾਨ ਅਦਾਕਾਰਾ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਅਦਾਕਾਰਾ ਨੇ ਦੱਸਿਆ ''24 ਅਗਸਤ ਦੀ ਸ਼ਾਮ 4.30 ਵਜੇ ਪਹਿਲਾਂ ਫੋਨ ਆਇਆ ਸੀ। ਸ਼ੁਰੂ 'ਚ ਮੈਂ ਸੋਚਿਆ ਕਿ ਮੇਰੇ ਕੋਲ ਸਪੈਮ ਕਾਲ ਆਇਆ ਹੋਵੇਗਾ। ਅਚਾਨਕ ਕਾਫੀ ਜ਼ਿਆਦਾ ਫੋਨ ਆਉਣ ਲੱਗੇ। ਮੈਂ ਸਾਰੇ ਨੰਬਰਾਂ ਨੂੰ ਬਲੈਕ ਲਿਸਟ 'ਚ ਪਾਉਣਾ ਸ਼ੁਰੂ ਕਰ ਦਿੱਤਾ। ਮੇਰੇ ਦੋਸਤ ਨੇ ਇਕ ਦਿਨ ਸਿਆਲਦਹ-ਲਕਸ਼ਮੀਕਾਂਤਪੁਰ ਸਥਾਨਕ 'ਚ ਮੇਰਾ ਪੋਸਟਰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਮੈਨੂੰ ਇਸ ਬਾਰੇ ਦੱਸਿਆ ਅਤੇ ਫਿਰ ਮੈਂ ਥਾਣੇ ਨੂੰ ਸੂਚਿਤ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News