ਜਦੋਂ ਅਭਿਨੇਤਰੀ ਨੂੰ ਨੌਜਵਾਨ ਖਿੱਚ ਕੇ ਲੈ ਗਏ ਬੱਸ ਦੇ ਪਿੱਛੇ, ਕੀਤਾ ਯੌਨ ਸ਼ੋਸ਼ਣ

12/19/2019 9:12:55 AM

ਭੋਪਾਲ – ਮੱਧ ਪ੍ਰਦੇਸ਼ ਵਿਚ ਇਕ ਅਭਿਨੇਤਰੀ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਭੋਪਾਲ ਵਿਚ ਅਭਿਨੇਤਰੀ ਅਤੇ ਉਸ ਦੀ ਇਕ ਸਹੇਲੀ ਨਾਲ ਲਗਭਗ 2 ਦਰਜਨ ਨੌਜਵਾਨਾਂ ਨੇ ਛੇੜਛਾੜ ਕੀਤੀ। ਇਸ ਦੌਰਾਨ ਕੋਲੋਂ ਲੰਘਣ ਵਾਲੇ ਲੋਕ ਤਮਾਸ਼ਬੀਨ ਬਣੇ ਰਹੇ। ਕਈਆਂ ਨੇ ਇਸ ਮੌਕੇ ਦੀ ਵੀਡੀਓ ਬਣਾਈ। ਲੱਗਭਗ ਅੱਧੇ ਘੰਟੇ ਬਾਅਦ ਭੀੜ ਵਿਚੋਂ ਕਿਸੇ ਨੇ 100 ਨੰਬਰ ’ਤੇ ਫੋਨ ਕਰ ਕੇ ਪੁਲਸ ਨੂੰ ਸੱਦਿਆ ਪਰ ਉਦੋਂ ਤੱਕ ਛੇੜਛਾੜ ਕਰਨ ਵਾਲੇ ਮੁਲਜ਼ਮ ਫਰਾਰ ਹੋ ਚੁੱਕੇ ਸਨ।
ਅਭਿਨੇਤਰੀ ਨੇ ਦੱਸਿਆ ਕਿ ਉਸ ਨੂੰ ਸਾਢੇ 4 ਘੰਟਿਆਂ ਤੱਕ ਪੁਲਸ ਥਾਣੇ ਵਿਚ ਬਿਠਾਈ ਰੱਖਿਆ। ਉਸ ਤੋਂ ਬਾਅਦ ਪੁਲਸ ਨੇ ਛੇੜਛਾੜ ਅਤੇ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ। ਅਭਿਨੇਤਰੀ ਨੇ ਕਿਹਾ ਕਿ ਉਹ ਇੰਦੌਰ ਦੀ ਰਹਿਣ ਵਾਲੀ ਹੈ। ਉਸ ਨੂੰ ਕਈ ਨੌਜਵਾਨਾਂ ਨੇ ਘੇਰ ਲਿਆ ਅਤੇ ਇਕ ਬੱਸ ਪਿੱਛੇ ਖਿੱਚ ਕੇ ਲੈ ਗਏ। ਉਥੇ ਉਸ ਦਾ ਸੈਕਸ ਸ਼ੋਸ਼ਣ ਕੀਤਾ ਗਿਆ। ਇਸ ਦੌਰਾਨ ਕਿਸੇ ਦੀ ਸੂਚਨਾ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਪੁਲਸ ਥਾਣੇ ਲਿਆਂਦਾ।

ਸਾਢੇ ਚਾਰ ਘੰਟੇ ਪੀੜਤਾਂ ਨੂੰ ਬਿਠਾਇਆ ਗਿਆ ਥਾਣੇ
ਪੀੜਤਾਂ ਨੇ ਦੱਸਿਆ ਕਿ ਲੋਕ ਆਪਣੇ ਮੋਬਾਇਲ ਫੋਨ 'ਤੇ ਮੇਰੇ ਨਾਲ ਹੋ ਰਹੇ ਯੌਨ ਸ਼ੋਸ਼ਣ ਦਾ ਵੀਡੀਓ ਬਣਾ ਰਹੇ ਸਨ। ਪੁਲਸ ਨੇ ਸਾਨੂੰ ਹਨੂੰਮਾਨਗੰਜ ਪੁਲਸ ਥਾਣੇ 'ਚ ਲਿਆਂਦਾ ਤੇ ਸਾਢੇ ਚਾਰ ਘੰਟੇ ਬਿਠਾ ਕੇ ਰੱਖਿਆ। ਅਦਾਕਾਰਾ ਨੇ ਕਿਹਾ, ''ਮੇਰੇ ਜੀਵਨ ਦੇ ਉਹ ਅੱਧੇ ਘੰਟੇ ਸਭ ਤੋਂ ਬੁਰੇ ਪਲ ਸਨ। ਪੁਲਸ ਕੋਲ ਘਟਨਾ ਸਥਾਨ 'ਤੇ ਬਣਾਏ ਗਏ ਸਾਰੇ ਵੀਡੀਓ ਮੌਜੂਦ ਵੀ ਹਨ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News