ਰਸ਼ਮੀ ਦੇਸਾਈ ਦੀ ਸਿਹਤ ''ਚ ਹੋਇਆ ਸੁਧਾਰ, ਜਲਦ ਦਿਸੇਗੀ ਪਰਦੇ ''ਤੇ

9/21/2019 9:38:52 AM

ਮੁੰਬਈ (ਬਿਊਰੋ) — ਰਸ਼ਮੀ ਦੇਸਾਈ ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂ ਦੀ ਗੰਭੀਰ ਬੀਮਾਰੀ ਨਾਲ ਲੜ ਰਹੀ ਸੀ ਪਰ ਹੁਣ ਲੱਗਦਾ ਹੈ ਕਿ ਉਹ ਇਸ ਬੀਮਾਰੀ ਤੋਂ ਉੱਭਰ ਚੁੱਕੀ ਹੈ ਅਤੇ ਜਲਦ ਹੀ ਇਕ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਖਬਰਾਂ ਤਾਂ ਇਹ ਵੀ ਹਨ ਕਿ ਉਹ ਇਸ ਸ਼ੋਅ 'ਚ ਆਪਣੇ ਦੋਸਤ ਅਰਹਾਨ ਖਾਨ ਨਾਲ ਵਿਆਹ ਵੀ ਰਚਾਏਗੀ। ਰਸ਼ਮੀ ਦੇਸਾਈ ਦੇ ਪ੍ਰਸ਼ੰਸਕਾਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

PunjabKesari
ਦੱਸ ਦਈਏ ਕਿ 'ਉਤਰਨ' ਨਾਂ ਦੇ ਲੜੀਵਾਰ 'ਚ ਰਸ਼ਮੀ ਦੇਸਾਈ ਨੇ ਆਪਣੀ ਅਦਾਕਾਰੀ ਨਾਲ ਖਾਸ ਜਗ੍ਹਾ ਬਣਾਈ ਸੀ ਅਤੇ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ 'ਚ ਰਸ਼ਮੀ ਦੇਸਾਈ ਨੇ ਟੱਪੂ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਪਰ ਬੀਤੇ ਕੁਝ ਸਾਲਾਂ ਦੌਰਾਨ ਉਹ ਟੀ. ਵੀ. ਇੰਡਸਟਰੀ ਤੋਂ ਗਾਇਬ ਹੋ ਗਈ ਸੀ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਬੀਮਾਰੀ ਸੀ।

PunjabKesari

ਬੀਮਾਰੀ ਕਾਰਨ ਉਨ੍ਹਾਂ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਇਸ ਬੀਮਾਰੀ ਕਾਰਨ ਉਨ੍ਹਾਂ ਦਾ ਕਰੀਅਰ ਵੀ ਠੱਪ ਹੋ ਗਿਆ ਸੀ ਅਤੇ ਇਸ ਦਾ ਉਨ੍ਹਾਂ ਖੁਦ ਖੁਲਾਸਾ ਵੀ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News