ਸਰਗੁਣ ਮਹਿਤਾ ਨੇ ਇੰਝ ਕੀਤਾ ਪਤੀ ਰਵੀ ਦੁਬੇ ਨੂੰ ਬਰਥਡੇ ਵਿਸ਼

12/23/2019 1:03:15 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦੇ ਜਨਮਦਿਨ 'ਤੇ ਇਕ ਬੇਹੱਦ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਖਿਆ, ''ਤੂੰ ਤਾਂ ਸੂਰਜ ਹੈ, ਜੋ ਸੜ੍ਹ ਕੇ ਵੀ ਹੋਰਾਂ ਨੂੰ ਰੋਸ਼ਨੀ ਦਿੰਦਾ ਹੈ। ਤੇਰੇ ਨਾਲ ਹੀ ਸਾਡੇ ਸਭ 'ਚ ਚਮਕ ਹੈ ਪਰ ਤੇਰੇ ਨਾਲੋਂ ਤੇਜ਼, ਤੇਰੇ ਨਾਲੋ ਰੋਸ਼ਨੀ ਕਿਸੇ 'ਚ ਵੀ ਨਹੀਂ ਹੈ, ਹੈਪੀ ਬਰਥਡੇ ਮਾਈ ਸੋਲਰ ਸਿਸਟਮ ਸੂਰਜ।'' ਇਸ ਪੋਸਟ ਨੂੰ ਉਨ੍ਹਾਂ ਨੇ ਆਪਣੇ ਪਤੀ ਨਾਲ ਵੀ ਟੈਗ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਰਵੀ ਦੁਬੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਦੱਸ ਦਈਏ ਕਿ ਰਵੀ ਦੁਬੇ ਨਾਲ ਸਰਗੁਣ ਮਹਿਤਾ ਨੇ ਸਾਲ 2013 'ਚ ਵਿਆਹ ਕਰਵਾਇਆ ਸੀ। ਰਵੀ ਦੁਬੇ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਾਥੀ ਕਲਾਕਾਰ ਜਨਮਦਿਨ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

about last night

A post shared by Ravi Dubey (@ravidubey2312) on Dec 22, 2019 at 9:05pm PST


ਦੱਸਣਯੋਗ ਹੈ ਕਿ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਉਹ ਇਕ ਤੋਂ ਬਾਅਦ ਇਕ ਹਿੱਟ ਫਿਲਮ 'ਚ ਨਜ਼ਰ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News