ਹਾਲੀਵੁੱਡ ਜਾਣ ''ਚ ਅਦਾ ਸ਼ਰਮਾ ਦੀ ਬਦਲੀ ਕਿਸਮਤ, ਦਿਸੀ ਅਜੀਬੋ-ਗਰੀਬ ਲੁੱਕ ''ਚ

8/23/2018 4:08:56 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਨੂੰ ਇਨ੍ਹੀਂ ਦਿਨੀਂ ਹਾਲੀਵੁੱਡ ਦੇ ਖੂਬ ਆਫਰ ਮਿਲ ਰਹੇ ਹਨ। ਪ੍ਰਿਅੰਕਾ ਚੋਪੜਾ ਤੋਂ ਬਾਅਦ ਕਈ ਬਾਲੀਵੁੱਡ ਸਟਾਰਸ ਹਾਲੀਵੁੱਡ 'ਚ ਆਪਣੀ ਕਿਸਮਤ ਦਾ ਸਿੱਕਾ ਅਜ਼ਮਾ ਚੁੱਕੇ ਹਨ। ਅਨਿਲ ਕਪੂਰ ਤੇ ਦੀਪਿਕਾ ਪਾਦੂਕੋਣ ਤੋਂ ਬਾਅਦ ਹੁਣ ਇਸ ਲੜੀ 'ਚ 'ਕਮਾਂਡੋ' ਗਰਲ ਅਦਾ ਸ਼ਰਮਾ ਦਾ ਨਾਂ ਵੀ ਸ਼ਾਮਲ ਹੋ ਗਈ ਹੈ। ਹਾਰਰ ਫਿਲਮ '1920' ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਅਦਾ ਸ਼ਰਮਾ ਨੂੰ ਹਾਲੀਵੁੱਡ ਪ੍ਰੋਜੈਕਟ ਮਿਲ ਚੁੱਕਿਆ ਹੈ ਤੇ ਹੁਣ ਉਹ ਵੀ 7ਵੇਂ ਅਸਮਾਨ 'ਤੇ ਹੈ।

PunjabKesari

ਅਦਾ ਨੇ ਆਪਣੀ ਇਸ ਹਾਲੀਵੁੱਡ ਫਿਲਮ ਲਈ ਆਡੀਸ਼ਨ ਵੀ ਦਿੱਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾ ਸਬਜ਼ੀ ਵੇਚਣ ਵਾਲੀ ਦੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਨ੍ਹਾਂ 'ਚ ਅਦਾ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਉਸ ਨੂੰ ਪਛਾਣਨ ਲਈ ਤਸਵੀਰ ਨੂੰ ਕੁਝ ਦੇਰ ਦੇਖਣਾ ਜਾਂ ਦੋ ਵਾਰ ਦੇਖਣ 'ਤੇ ਹੀ ਪਤਾ ਲੱਗ ਰਿਹਾ ਹੈ ਕਿ ਇਸ ਤਸਵੀਰ 'ਚ ਅਦਾ ਸ਼ਰਮਾ ਹੈ। ਵਾਇਰਲ ਤਸਵੀਰਾਂ 'ਚ ਅਦਾ ਬੇਹੱਦ ਵੱਖ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫਿਲਮ ਦੀ ਟੀਮ ਨੂੰ ਅਦਾ ਦਾ ਆਡੀਸ਼ਨ ਪਸੰਦ ਆਇਆ ਹੈ ਤੇ ਉਸ ਰੋਲ ਲਈ ਮੇਕਰਸ ਨੂੰ ਅਦਾ ਪਰਫੈਕਟ ਵੀ ਲੱਗੀ।

PunjabKesari
ਖਬਰਾਂ ਤਾਂ ਇਹ ਹਨ ਕਿ ਕਾਸਟਿੰਗ ਡਾਇਰੈਕਟਰ ਨੇ ਮੇਕਰਸ ਨੂੰ ਉਸ ਦੀ ਤੇਲਗੂ ਫਿਲਮ 'ਸ਼ਨਮ' ਵੀ ਦਿਖਾਈ ਹੈ। ਇਸ ਫਿਲਮ ਨੂੰ ਬਾਲੀਵੁੱਡ 'ਚ ਵੀ ਰੀਮੇਕ ਕੀਤਾ ਗਿਆ ਸੀ। ਮੇਕਰ ਅਦਾ ਦੀ 'ਸ਼ਨਮ' ਤੇ '1920' ਵਰਗੀਆਂ ਫਿਲਮਾਂ 'ਚ ਕੀਤੀ ਐਕਟਿੰਗ ਤੋਂ ਕਾਫੀ ਖੁਸ਼ ਹਨ ਤੇ ਉਨ੍ਹਾਂ ਨੇ ਅਦਾ ਨੂੰ ਸਾਈਨ ਕਰ ਲਿਆ ਹੈ। ਅਦਾ ਇਸ ਸਮੇਂ ਬੇਹੱਦ ਬਿਜ਼ੀ ਹੈ। ਉਹ ਵਿਦੁਯਤ ਨਾਲ 'ਕਮਾਂਡੋ-3' ਦਾ ਕੰਮ ਪੂਰਾ ਕਰਨ ਮਗਰੋਂ ਪ੍ਰਭੂ ਦੇਵਾ ਨਾਲ ਤਮਿਲ ਡੈਬਿਊ ਫਿਲਮ 'ਚਾਰਲੀ ਚੈਪਲੀਨ 2' ਕਰੇਗੀ। ਹੁਣ ਦੇਖਣਾ ਹੈ ਕਿ ਹਾਲੀਵੁੱਡ 'ਚ ਅਦਾ ਦਾ ਕਿੰਨਾ ਜਲਵਾ ਹੋਵੇਗਾ ਤੇ ਫਿਲਮ 'ਚ ਉਹ ਕਿਸ ਤਰ੍ਹਾਂ ਦਾ ਰੋਲ ਪਲੇਅ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News