ਅਦਾਕਾਰਾ ਨਾਲ ਰੇਪ ਦੇ ਮਾਮਲੇ ’ਚ ਆਦਿਤਿਆ ਪੰਚੋਲੀ ਦੀ ਹੋ ਸਕਦੀ ਹੈ ਗਿ੍ਰਫਤਾਰੀ

9/2/2019 3:20:03 PM

ਮੁੰਬਈ (ਬਿਊਰੋ) - ਮੁੰਬਈ ਦੀ ਇਕ ਅਦਾਲਤ ਨੇ ਇਕ ਅਦਾਕਾਰਾ ਵਲੋਂ ਦਰਜ ਕਰਵਾਏ ਗਏ ਬਲਤਕਾਰ ਦੇ ਮਾਮਲੇ ’ਚ ਬਾਲੀਵੁੱਡ ਅਭਿਨੇਤਾ ਆਦਿਤਿਆ ਪੰਚੋਲੀ ਨੂੰ ਮਿਲੇ ਅੰਤਰਿਮ ਸੁਰੱਖਿਆ ਨੂੰ 9 ਸਤੰਬਰ ਤੱਕ ਲਈ ਵਧਾ ਦਿੱਤਾ ਹੈ ਪਰ 9 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਬਾਅਦ ਆਦਿਤਿਆ ਪੰਚੋਲੀ ਦੀ ਗਿ੍ਰਫਤਾਰੀ ’ਤੇ ਵੀ ਫੈਸਲਾ ਹੋ ਸਕਦਾ ਹੈ। ਵਰਸੋਵਾ ਪੁਲਸ ਵਲੋਂ 28 ਜੂਨ ਨੂੰ ਪੰਚੋਲੀ ਖਿਲਾਫ ਬਲਾਤਕਾਰ ਸਮੇਤ ਭਾਰਤੀ ਨਿਆ ਦੀਆਂ ਵੱਖ-ਵੱਖ ਧਾਰਾਵਾਂ ’ਚ ਐੱਫ. ਆਈ. ਆਰ. ਦਰਜ ਕੀਤੇ ਜਾਣ ਤੋਂ ਬਾਅਦ ਅਭਿਨੇਤਾ ਨੇ ਅਗਲੀ ਜ਼ਮਾਨਤ ਲਈ ਅਦਾਲਤ ਦਾ ਰੁਖ ਕੀਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਗਿ੍ਰਫਤਾਰੀ ਤੋਂ ਅੰਤਰਿਮ ਸੁਰੱਖਿਆ ਪ੍ਰਧਾਨ ਕੀਤਾ ਸੀ। ਪੀ. ਟੀ. ਆਈ ਭਾਸ਼ਾ ਮੁਤਾਬਕ, ਸ਼ਿਕਾਇਤਕਰਤਾ ਦੇ ਵਕੀਲ ਨੇ ਪਿਛਲੇ ਦਿਨ ਅਦਾਲਤ ਨੂੰ ਦੱਸਿਆ ਕਿ ਜ਼ਮਾਨਤ ਦਾ ਵਿਰੋਧ ਕਰਦਿਆਂ ਮੇਰੀ ਭੈਣ ਦੇ ਨਾਂ ਤੋਂ ਸ਼ਿਕਾਇਤ ਗਲਤੀ ਨਾਲ ਦਾਇਰ ਹੋ ਗਈ ਹੈ ਅਤੇ ਉਹ ਅਰਜੀ ’ਚ ਸੋਧ ਕਰਨਾ ਚਾਹੁੰਦੇ ਹਨ।
ਦੱਸ ਦਈਏ ਕਿ ਅਦਾਕਾਰਾ ਵਲੋਂ ਆਦਿਤਿਆ ਪੰਚੋਲੀ ਨੂੰ ਜ਼ਮਾਨਤ ਨਾ ਦੇਣ ਲਈ ਵੱਖਰੀ ਯਾਚਿਕਾ ਦਾਇਰ ਕਰਵਾਈ ਗਈ ਹੈ। ਆਦਿਤਿਆ ਪੰਚੋਲੀ ’ਤੇ ਬੀਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ’ਚ ਅਦਾਕਾਰਾ ਨੇ ਲਿਖਿਤ ਸ਼ਿਕਾਇਤ ਦਰਜ ਕੀਤੀ ਹੈ। ਅਦਾਕਾਰਾ ਨੇ ਕੁੱਟਮਾਰ, ਰੇਪ, ਧਮਕੀ ਤੇ ਬਲੈਕਮੇਲ ਦਾ ਦੋਸ਼ ਲਾਉਂਦੇ ਹੋਏ ਲਿਖਿਤ ਬਿਆਨ ਪੁਲਸ ਨੂੰ ਦਿੱਤਾ ਹੈ। ਇੰਨਾ ਹੀ ਨਹੀਂ ਇਕ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਇਕ ਹੋਰ ਸ਼ਿਕਾਇਤ ’ਚ ਦੂਜੀ ਅਦਾਕਾਰਾ  ਨੇ ਆਪਣੇ ਨਾਲ ਕਾਰ ’ਚ ਨਸ਼ੀਲਾ ਪਦਾਰਥ ਦੇ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News