ਅਦਨਾਨ ਸਾਮੀ ਨੂੰ ਲੱਗਾ 50 ਲੱਖ ਰੁਪਏ ਦਾ ਜੁਰਮਾਨਾ

9/19/2019 11:28:04 AM

ਮੁੰਬਈ (ਬਿਊਰੋ) — 16 ਸਾਲ ਪੁਰਾਣੇ ਫੇਮਾ ਕੇਸ 'ਚ ਗਾਇਕ ਅਦਨਾਨ ਸਾਮੀ ਨੂੰ ਵੱਡੀ ਰਾਹਤ ਮਿਲ ਗਈ ਹੈ। ਹੁਣ ਇਸ ਮਾਮਲੇ 'ਚ ਉਨ੍ਹਾਂ ਦੇ ਮੁੰਬਈ ਸਥਿਤ 8 ਫਲੈਟਸ ਜ਼ਬਤ ਨਹੀਂ ਹੋਣਗੇ ਸਗੋਂ ਉਹ 50 ਲੱਖ ਦਾ ਜੁਰਮਾਨਾ ਭਰ ਕੇ ਹੀ ਇਸ ਤੋਂ ਪਿੱਛਾ ਛੁਡਾ ਲੈਣਗੇ। ਇਹ ਮਾਮਲਾ ਸਾਲ 2003 ਦਾ ਹੈ, ਜਦੋਂ ਪਾਕਿਸਤਾਨੀ ਨਾਗਰਿਕ ਰਹਿੰਦੇ ਹੋਏ ਉਨ੍ਹਾਂ ਨੇ ਨਿਯਮ ਵਿਰੁੱਧ ਮੁੰਬਈ 'ਚ ਇਨ੍ਹਾਂ ਫਲੈਟਸ ਨੂੰ ਖਰੀਦਿਆ ਸੀ, ਜਿਸ ਤੋਂ ਬਾਅਦ ਈ. ਡੀ. ਦੇ ਸਪੈਸ਼ਲ ਡਾਇਰੈਕਟਰ ਨੇ ਉਨ੍ਹਾਂ ਦੇ ਸਾਰੇ ਫਲੈਟਸ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਫੈਸਲੇ ਦੇ ਖਿਲਾਫ ਸਾਮੀ ਨੇ ਅਪੇਲੈਟ ਟ੍ਰਿਬਿਊਨਲ 'ਚ ਅਪੀਲ ਕੀਤੀ ਸੀ। ਹਾਲ ਹੀ 'ਚ ਟ੍ਰਿਬਿਊਨਲ ਨੇ ਆਪਣਾ ਸੁਣਾਉਂਦੇ ਹੋਏ ਈ. ਡੀ. ਡਾਇਰੈਕਟਰ ਦੇ ਪੁਰਾਣੇ ਆਦੇਸ਼ ਨੂੰ ਰੱਦ ਕਰ ਦਿੱਤਾ, ਹਾਲਾਂਕਿ ਉਨ੍ਹਾਂ ਨੇ ਸਾਮੀ 'ਤੇ ਲੱਗੇ ਜੁਰਮਾਨੇ ਦੀ ਰਾਸ਼ੀ ਨੂੰ 20 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤਾ।

2.53 ਕਰੋੜ ਰੁਪਏ 'ਚ ਖਰੀਦੇ ਸਨ 8 ਫਲੈਟਸ
ਅਦਨਾਨ ਸਾਮੀ ਨੇ 29 ਦਸੰਬਰ ਸਾਲ 2003 ਨੂੰ ਮੁੰਬਈ ਦੇ ਲੋਖੰਡਵਾਲਾ ਸਥਿਤ ਓਬਰਾਏ ਸਕਾਈ ਗਾਰਡਨ ਕੋ-ਆਪਰੇਟਿਵ ਹਾਊਸਿੰਗ ਸੋਸਾਇਟੀ 'ਚ 8 ਫਲੈਟਸ ਅਤੇ 5 ਪਾਰਕਿੰਗ ਸਪੇਸ ਖਰੀਦੇ ਸਨ। ਇਸ ਲਈ ਉਨ੍ਹਾਂ ਨੇ 2.53 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਜਦੋਂ ਉਨ੍ਹਾਂ ਨੇ ਇਹ ਸੌਦਾ ਕੀਤਾ ਸੀ ਉਸ ਸਮੇਂ ਉਹ ਪਾਕਿਸਤਾਨੀ ਨਾਗਰਿਕ ਸਨ ਅਤੇ ਭਾਰਤ 'ਚ ਸੰਪਤੀ ਖਰੀਦਣ ਤੋਂ ਪਹਿਲਾਂ ਉਨ੍ਹਾਂ ਨੂੰ ਆਰ. ਬੀ. ਆਈ. ਦੀ ਆਗਿਆ ਲੈਣੀ ਜ਼ਰੂਰੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸੀ।

3 ਮਹੀਨੇ 'ਚ ਭਰਨੀ ਹੋਵੇਗੀ ਜੁਰਮਾਨੇ ਦੀ ਰਕਮ
ਇਸ ਮਾਮਲੇ 'ਚ ਦਸੰਬਰ 2010 'ਚ ਈ. ਡੀ. ਦੇ ਸਪੈਸ਼ਲ ਡਾਇਰੈਕਟਰ ਨੇ ਸਾਮੀ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਖਰੀਦੀ ਜਾਇਦਾਦ ਕੁਰਕ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਸੀ ਅਤੇ ਨਾਲ ਹੀ ਉਨ੍ਹਾਂ  ਨੂੰ 20 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਇਸੇ ਆਦੇਸ਼ ਦੇ ਖਿਲਾਫ ਸਾਮੀ ਨੇ ਫੇਮਾ ਦੇ ਅਪੇਲੈਟ ਟ੍ਰਿਬਿਊਨਲ 'ਚ ਅਪੀਲ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਟ੍ਰਿਬਿਊਨਲ ਨੇ ਉਨ੍ਹਾਂ ਖਿਲਾਫ ਜਾਰੀ ਕੀਤੇ ਆਦੇਸ਼ ਨੂੰ ਰੱਦ ਕਰਦੇ ਹੋਏ ਜੁਰਮਾਨੇ ਦੀ ਰਾਸ਼ੀ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਸੀ। 12 ਸਤੰਬਰ ਨੂੰ ਜਾਰੀ ਟ੍ਰਿਬਿਊਨਲ ਦੇ ਇਸ ਆਦੇਸ਼ ਤੋਂ ਬਾਅਦ ਅਗਲੇ ਤਿੰਨ ਮਹੀਨਿਆਂ ਦੇ ਅੰਦਾਰ ਅਦਨਾਨ ਨੂੰ 40 ਲੱਖ ਜੁਰਮਾਨੇ ਵਜੋ ਭਰਨੇ ਹੋਣਗੇ। ਉਹ 10 ਲੱਖ ਰੁਪਏ ਪਹਿਲਾਂ ਹੀ ਜਮਾ ਕਰਵਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News