ਸ਼੍ਰੀਦੇਵੀ ਦੀ ਤਸਵੀਰ ਪੋਸਟ ਕਰਨ ਨੂੰ ਲੈ ਕੇ ਪਾਕਿ ਅਭਿਨੇਤਾ ਨੇ ਮੁਆਫੀ ਮੰਗੀ

3/6/2019 9:11:59 AM

ਕਰਾਚੀ (ਬਿਊਰੋ) — ਪਾਕਿਸਤਾਨ ਦੇ ਇਕ ਪ੍ਰਸਿੱਧ ਅਭਿਨੇਤਾ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਬਾਲੀਵੁੱਡ ਦੀ ਸਵ. ਅਭਿਨੇਤਰੀ ਸ਼੍ਰੀਦੇਵੀ ਦੀ ਤਸਵੀਰ ਉਨ੍ਹਾਂ ਦੀ ਬਰਸੀ 'ਤੇ ਇੰਸਟਾਗ੍ਰਾਮ 'ਤੇ ਪੋਸਟ ਕਰਨ ਲਈ ਮੁਆਫੀ ਮੰਗਣੀ ਪਈ।

PunjabKesari

ਫਿਲਮ 'ਮਾਮ' ਵਿਚ ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਅਦਨਾਨ ਸਿੱਦੀਕੀ ਨੇ ਹਾਲ ਹੀ ਵਿਚ ਸ਼੍ਰੀਦੇਵੀ ਦੀ ਬਰਸੀ 'ਤੇ ਉਨ੍ਹਾਂ ਦੀ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ਨੂੰ ਲੈ ਕੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਉਨ੍ਹਾਂ ਦੀ ਆਲੋਚਨਾ ਕਰਨ ਲੱਗੇ। ਸਿੱਦੀਕੀ ਨੇ ਉਕਤ ਤਸਵੀਰ ਹਟਾ ਲਈ ਅਤੇ ਬਾਅਦ ਵਿਚ ਮੁਆਫੀ ਮੰਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News