ਖੁਦਾ ਬਖ਼ਸ਼ ਤੇ ਅਫਸਨਾ ਖਾਨ ਨੇ ਗੀਤ ਰਾਹੀਂ ਬਿਆਨ ਕੀਤਾ ਜ਼ਿੰਦਗੀ ਦੇ ਸੰਘਰਸ਼ ਨੂੰ (ਵੀਡੀਓ)

6/13/2020 10:19:22 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਬਹੁਤ ਹੀ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, 'ਮੇਰਾ ਜਨਮਦਿਨ ਦਾ ਤੋਹਫ਼ਾ–ਜਦੋਂ ਚੀਜ਼ਾਂ ਮੁਸ਼ਕਿਲ ਹੁੰਦੀਆਂ ਹਨ ਉਹ ਕਦੇ ਹਾਰ ਨਹੀਂ ਮੰਨਦੀ, ਉਹ ਆਪਣੇ ਪਰਿਵਾਰ 'ਚ ਵਿਸ਼ਵਾਸ ਕਰਦੀ ਹੈ ਭਾਵੇਂ ਚੀਜ਼ਾਂ ਸਖ਼ਤ ਹੋਣ। ਹਰ ਚੀਜ਼ ਲਈ ਤੁਹਾਡਾ ਧੰਨਵਾਦ ਮਾਂ..ਇਹ ਗੀਤ ਮੈਂ ਆਪਣੀ ਮਾਂ ਨੂੰ ਸਮਰਪਿਤ ਕਰਦੀ ਹੈ।'

ਅਫਸਾਨਾ ਖ਼ਾਨ 'ਵਕਤ' ਟਾਈਟਲ ਹੇਠ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਈ ਹੈ। ਇਸ ਗੀਤ 'ਚ ਫੀਚਰਿੰਗ ਉਨ੍ਹਾਂ ਦਾ ਭਰਾ ਖੁਦਾ ਬਖ਼ਸ਼ ਕਰਦੇ ਨਜ਼ਰ ਆ ਰਿਹਾ ਹੈ। ਦੋਵੇਂ ਭੈਣ-ਭਰਾ ਇਸ ਗੀਤ ਰਾਹੀਂ ਆਪਣੇ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰ ਰਹੇ ਹਨ। ਇਸ ਗੀਤ ਨੂੰ ਸੰਗੀਤ Shawn ਨੇ ਦਿੱਤਾ ਹੈ ਤੇ ਇਸ ਗੀਤ ਦੇ ਬੋਲ ਹਰਮਨ ਸਿੰਘ ਰੋਮਾਨਾ ਨੇ ਲਿਖੇ ਹਨ। ਗੀਤ ਦਾ ਵੀਡੀਓ Ajs ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ Triangle Muzic ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 
 
 
 
 
 
 
 
 
 
 
 
 
 

Sorry for late am on shoot 🙏 WAQT OUT NOW My birthday gift🤗🤗 When things are hard she never gives up, she believes in her family, even when things are tough. Thank you mom for everything. This song is dedicated to my mom. Song : Waqt Singer : Afsana Khan Ft. khuda Baksh Music : Shawn Lyrics : Harman Singh Romana Video : Ajs Poster : A NM Design Label : Triangle Muzic Spl. Thanks Kewal Veera

A post shared by Afsana Khan 🌟🎤 (@itsafsanakhan) on Jun 12, 2020 at 3:50am PDT

ਦੱਸਣਯੋਗ ਹੈ ਕਿ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਨ੍ਹਾਂ ਦਾ ਨਾਂ ਪੰਜਾਬੀ ਸੰਗੀਤ ਜਗਤ ਦੀ ਬਿਹਤਰੀਨ ਗਾਇਕਾਂ ਦੀ ਲਿਸਟ 'ਚ ਸ਼ਾਮਲ ਹੈ। ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan) on Jun 10, 2020 at 1:41am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News