ਹੁਣ ਪੰਜਾਬੀ ਕਲਾਕਾਰਾਂ ਨਾਲ ਮਿਲ ਕੇ ਜਿੱਤੇਗੀ ਨੀਰੂ ਬਾਜਵਾ ਲੋਕਾਂ ਦੇ ਦਿਲ
4/20/2020 7:52:56 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਜੀ ਹਾਂ ਉਹ ਆਪਣੇ ਐੱਨ. ਬੀ. ਲੇਬਲ ਦੇ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਬੈਨਰ ਹੇਠ ਪੰਜਾਬੀ ਫ਼ਿਲਮਾਂ ਵੀ ਲਿਆ ਚੁੱਕੇ ਹਨ। 'ਜਿੱਤਾਂਗੇ ਹੋਂਸਲੇ ਨਾਲ' ਗੀਤ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਗਾਇਕ ਰਜ਼ਾ ਹੀਰ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ। ਨੀਰੂ ਬਾਜਵਾ ਨੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ''ਘੜੀ ਮੁਸੀਬਤ ਵਾਲੀ, ਕੱਟ ਨਹੀਂ ਹੋਣੀ ਇੰਝ ਤੌਖਲੇ ਨਾਲ...ਇਹ ਜੰਗ ਨਹੀਂ ਹਥਿਆਰਾਂ ਦੀ , ਜਿੱਤਾਂਗੇ ਹੋਂਸਲੇ ਨਾਲ'। ਨਾਲ ਹੀ ਉਨ੍ਹਾਂ ਨੇ ਸਰਗੁਣ ਮਹਿਤਾ, ਸਿੰਮੀ ਚਾਹਲ, ਹਰਸ਼ਜੋਤ ਕੌਰ ਤੂਰ ਅਤੇ ਅਫਸਾਨਾ ਖਾਨ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਟੈਗ ਕੀਤਾ ਹੈ। ਇਸ ਗੀਤ ਦੇ ਬੋਲ ਵੀਤ ਬਲਜੀਤ ਦੀ ਕਲਮ ਵਿਚੋਂ ਨਿਕਲੇ ਹਨ।
ਦੱਸ ਦੇਈਏ ਕਿ 'ਜਿੱਤਾਂਗੇ ਹੋਂਸਲੇ ਨਾਲ' 22 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਸ ਸਮੇਂ ਪੂਰਾ ਸੰਸਾਰ 'ਕੋਰੋਨਾ' ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਿਹਾ ਹੈ। ਇਸ ਸਮੇਂ ਲੋਕਾਂ ਨੂੰ ਇਹ ਜੰਗ ਜਿੱਤਣ ਲਈ ਸਬਰ ਤੇ ਹੋਂਸਲਾ ਰੱਖਣਾ ਪਵੇਗਾ। ਜਿਸ ਦੇ ਚਲਦਿਆਂ ਪੰਜਾਬੀ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਦੇਸ਼ ਵਾਸੀਆਂ ਨੂੰ ਹੋਂਸਲਾ ਦੇ ਰਹੇ ਹਨ। ਇਹ ਨਵਾਂ ਗੀਤ ਵੀ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਵਧੀਆ ਸੁਨੇਹਾ ਵੀ ਦੇਵੇਗਾ।
Thank you @retrobollywood ! I haven’t seen this since 1998 ! 15 year old me😊
A post shared by Neeru Bajwa (@neerubajwa) on Apr 19, 2020 at 6:06pm PDT
ਦੱਸਣਯੋਗ ਹੈ ਕਿ ਨੀਰੂ ਬਾਜਵਾ ਨੇ ਹਾਲ ਹੀ ਵਿਚ 2 ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਧੀਆਂ ਦਾ ਨਾਂ ਆਲੀਆ ਅਤੇ ਅਕੀਰਾ ਰੱਖਿਆ ਹੈ। ਇਸ ਤੋਂ ਪਹਿਲਾ ਵੀ ਨੀਰੂ ਬਾਜਵਾ ਦੀ ਇਕ ਧੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤੇ ਬੇਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ